ਗੁਰਦਾਸਪੁਰ- ਡਰੱਗਸ ਮਾਮਲੇ 'ਤੇ ਭਾਜਪਾ ਵਲੋਂ ਬਿਕਰਮ ਮਜੀਠੀਆ ਦਾ ਅਸਤੀਫਾ ਨਾ ਮੰਗੇ ਜਾਣ ਦੀ ਗੱਲ ਨੂੰ ਲੈ ਕੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਮਲ ਸ਼ਰਮਾ 'ਤੇ ਤਿੱਖਾ ਵਾਰ ਕੀਤਾ ਹੈ। ਗੁਰਦਾਸਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਮਲ ਸ਼ਰਮਾ ਵਾਰ-ਵਾਰ ਅਵਿਨਾਸ਼ ਚੰਦਰ ਦਾ ਅਸਤੀਫਾ ਤਾਂ ਮੰਗ ਰਹੇ ਹਨ ਪਰ ਮਜੀਠੀਆ ਦੇ ਡਰ ਤੋਂ ਅਜੇ ਤਕ ਭਾਜਪਾ ਪ੍ਰਧਾਨ ਉਨ੍ਹਾਂ ਦਾ ਅਸਤੀਫਾ ਨਹੀ ਮੰਗ ਰਹੇ।
ਉਨ੍ਹਾਂ ਕਿਹਾ ਕਿ ਭਾਜਪਾ ਦੋਹਰੀ ਨਿਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਵਿਨਾਸ਼ ਚੰਦਰ ਦੀ ਥਾਂ ਮਜੀਠੀਆ ਦਾ ਅਸਤੀਫਾ ਕਿਉਂ ਨਹੀਂ ਮੰਗ ਰਹੀ। ਬਾਜਵਾ ਦਾ ਕਹਿਣਾ ਹੈ ਕਿ ਕਮਲ ਸ਼ਰਮਾ ਨੂੰ ਮਜੀਠੀਆ ਤੋਂ ਡਰ ਲੱਗਦਾ ਹੈ ਤੇ ਭਾਜਪਾ ਪ੍ਰਧਾਨ ਸਿਰਫ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਮੰਗ ਕਰਕੇ ਡੰਗ ਟਪਾ ਰਹੀ ਹੈ।
ਸਕੂਲੀ ਬੱਸਾਂ 'ਚ ਵੀ ਸੁਰੱਖਿਅਤ ਨਹੀਂ ਬੱਚੇ! (ਵੀਡੀਓ)
NEXT STORY