ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਇਕ ਨਿੱਜੀ ਸਕੂਲ 'ਚ ਸਿਰਫ 5 ਸਾਲ ਦੀ ਵਿਦਿਆਰਥਣ ਨਾਲ ਸਕੂਲ ਦੇ ਬੱਸ ਡਰਾਈਵਰ ਵਲੋਂ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਡਰਾਈਵਰ ਨੇ ਬੀਤੇ ਦਿਨ ਇਹ ਹਰਕਤ ਉਦੋਂ ਕੀਤੀ ਜਦੋਂ ਉਹ ਇਕੱਲੀ ਬੱਚੀ ਨੂੰ ਸਕੂਲ ਤੋਂ ਘਰ ਛੱਡਣ ਜਾ ਰਿਹਾ ਸੀ ਅਤੇ ਬਾਅਦ 'ਚ ਇਸ ਹੈਵਾਨ ਨੇ ਬੱਚੀ ਨੂੰ ਬਹਿਲਾਉਣ ਲਈ ਟਾਫੀਆਂ ਦੇ ਕੇ ਉਸ ਨੂੰ ਘਰ ਛੱਡ ਦਿੱਤਾ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚੀ ਨੇ ਸਾਰੀ ਗੱਲ ਜਾ ਕੇ ਆਪਣੀ ਮਾਂ ਨੂੰ ਦੱਸੀ।
ਉਥੇ ਪੁਲਸ ਨੂੰ ਮਿਲੀ ਲਿਖਤੀ ਸ਼ਿਕਾਇਤ ਦੇ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ ਪਰ ਡਰਾਈਵਰ ਅਜੇ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ। ਇਸ ਸਾਰੇ ਮਾਮਲੇ ਦੇ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਜਾ ਕੇ ਖੂਬ ਹੰਗਾਮਾ ਕੀਤਾ।
ਕਈ ਵਾਰ ਜਾਨਵਰ ਵੀ ਬਣ ਜਾਂਦੇ ਨੇ ਮਨੁੱਖ ਲਈ ਕਾਲ (ਵੀਡੀਓ)
NEXT STORY