ਚੰਡੀਗੜ੍ਹ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ ਇਕ ਔਰਤ ਨੇ ਸ਼ੁੱਕਰਵਾਰ ਨੂੰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੁਦ ਨੂੰ ਅੱਗ ਲਗਾ ਲਈ। ਇਸ ਹਾਦਸੇ ਦੌਰਾਨ ਔਰਤ 30 ਫੀਸਦੀ ਝੁਲਸ ਗਈ। ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 'ਚ ਭਰਤੀ ਕਰਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੌਰ ਨਾਂ ਦੀ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਨੌਕਰੀ ਦੀ ਮੰਗ ਨੂੰ ਲੈ ਕੇ ਉਹ ਪਿਛਲੇ 3-4 ਦਿਨਾਂ ਤੋਂ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਮਿਲਣ ਨਾ ਦਿੱਤਾ। ਇਸ ਤੋਂ ਬਾਅਦ ਉਸ ਨੇ ਬਾਦਲ ਦੀ ਰਿਹਾਇਸ਼ ਦੇ ਬਾਹਰ ਖੁਦ ਨੂੰ ਅੱਗ ਲਗਾਈ।
ਉਕਤ ਔਰਤ ਪਿਛਲੇ 15 ਸਾਲਾਂ ਤੋਂ ਅੰਮ੍ਰਿਤਸਰ ਦੇ ਇਕ ਗੁਰਦੁਆਰੇ 'ਚ ਰਹਿ ਰਹੀ ਹੈ। ਔਰਤ 12ਵੀਂ ਪਾਸ ਹੈ ਅਤੇ ਕੰਪਿਊਟਰ ਦੀ ਕਾਫੀ ਜਾਣਕਾਰੀ ਰੱਖਦੀ ਹੈ। ਉਹ ਨੌਕਰੀ ਦੀ ਭਾਲ 'ਚ ਸੀ ਪਰ ਉਸ ਨੂੰ ਕਿਤੇ ਨੌਕਰੀ ਨਹੀਂ ਮਿਲੀ। ਇਸੇ ਕਾਰਨ ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੀ ਸੀ। ਫਿਲਹਾਲ ਔਰਤ ਦਾ ਇਲਾਜ ਸੈਕਟਰ-16 'ਚ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਕਤ ਔਰਤ 3-35 ਫੀਸਦੀ ਸੜ ਚੁੱਕੀ ਹੈ ਅਤੇ ਹੁਣ ਔਰਤ ਖਤਰੇ ਤੋਂ ਬਾਹਰ ਹੈ।
ਮੋਦੀ ਆਪਣੇ ਹੱਥ 'ਚ ਚਾਹੁੰਦੇ ਹਨ ਸਾਰੀ ਪਾਵਰ : ਬਾਜਵਾ (ਵੀਡੀਓ)
NEXT STORY