ਗੁਰਦਾਸਪੁਰ- ਕੇਂਦਰ ਸਰਕਾਰ ਵੱਲੋਂ ਪਲੈਨਿੰਗ ਕਮਿਸ਼ਨ ਨੂੰ ਖਤਮ ਕੀਤੇ ਜਾਣ ਦੀ ਗੱਲ 'ਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸਾਜਿਸ਼ ਦੱਸਿਆ ਹੈ। ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਕਰਕੇ ਸਾਰੀ ਪਾਵਰ ਆਪਣੇ ਹੱਥ 'ਚ ਕਰਨਾ ਚਾਹੁੰਦੇ ਹਨ। ਬਾਜਵਾ ਨੇ ਇਸ ਬਾਰੇ ਗੱਲ ਕਰਦਿਆ ਹੋਇਆ ਕਿਹਾ ਕਿ ਮੋਦੀ ਸਾਹਿਬ ਇਹ ਦੱਸਣ ਕਿ ਪੈਲਨਿੰਗ ਕਮਿਸ਼ਨ ਦੀ ਥਾਂ 'ਤੇ ਕਿਹੜੀ ਬਾਡੀ ਮਾਨੀਟਰ ਕਰੇਗੀ ਹਿੰਦੂਸਤਾਨ ਦੇ ਵਿਕਾਸ ਲਈ। ਇਹ ਉਹ ਦੱਸ ਨਹੀਂ ਪਾ ਰਹੇ ਹਨ। ਜਿਹੜਾ ਮੋਦਾ ਸਾਹਿਬ ਦਾ ਤੋਰ ਤਰੀਕਾ ਹੈ। ਉਸ ਤੋਂ ਲੱਗ ਰਿਹਾ ਹੈ ਜਿਵੇਂ ਉਹ ਸਾਰੀ ਪਾਵਰ ਆਪਣੇ ਹੱਥਾਂ 'ਚ ਹੀ ਲੈਣਾ ਚਾਹੁੰਦੇ ਹੋਣ। ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਪਲੈਨਿੰਗ ਬੋਰਡ ਸੰਬੰਧੀ ਸਾਰੀ ਸਥਿਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ।
ਟਰਾਈ-ਟਰਾਈ 'ਚ ਬਾਈਕ ਉਡਾਈ (ਵੀਡੀਓ)
NEXT STORY