ਫਿਰੋਜਪੁਰ-ਵਿਆਹ ਸਮੇਂ ਪਤੀ ਆਪਣੀ ਪਤਨੀ ਨੂੰ ਵਚਨ ਦਿੰਦਾ ਹੈ ਕਿ ਉਹ ਹਰ ਮੁਸੀਬਤ 'ਚ ਉਸ ਦਾ ਸਾਥ ਦੇਵੇਗਾ ਪਰ ਕਈ ਪਤੀ ਅਜਿਹੀਆਂ ਕਸਮਾਂ ਖਾ ਕੇ ਵੀ ਪਤਨੀ ਨਾਲ ਦਗਾ ਕਮਾ ਜਾਂਦੇ ਹਨ। ਉਹ ਆਪਣੀ ਪਤਨੀ ਨੂੰ ਧੋਖਾ ਦੇ ਕੇ ਕਿਸੇ ਹੋਰ ਲੜਕੀ ਨਾਲ ਸੰਬੰਧ ਕਾਇਮ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜਪੁਰ 'ਚ ਸਾਹਮਣੇ ਆਇਆ, ਜਿੱਥੇ ਇੱਕ ਪਤੀ ਨੇ ਆਪਣੀ ਮਸ਼ੂਕਾ ਖਾਤਰ ਪਤਨੀ ਨਾਲ ਅਜਿਹਾ ਕੀਤਾ, ਜੋ ਕੋਈ ਸੋਚ ਵੀ ਨਹੀਂ ਸਕਦਾ।
ਹਰਿਆਣਾ ਦੇ ਰਹਿਣ ਵਾਲੇ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 2006 'ਚ ਪਿੰਡ ਤੇਲੁਪੂਰਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੇ ਇਕ ਬੱਚੀ ਨੂੰ ਵੀ ਜਨਮ ਦਿੱਤਾ। ਸੁਨੀਲ ਲੈਬਾਰਟਰੀ ਦਾ ਕੰਮ ਕਰਦਾ ਸੀ ਅਤੇ ਨਾਲ ਕੰਮ ਕਰਨ ਵਾਲੀ ਗੁਰਵੀਰ ਕੌਰ ਨਾਲ ਉਸ ਦੇ ਪ੍ਰੇਮ ਸੰਬੰਧ ਬਣ ਗਏ। ਇਸ ਕਾਰਨ ਸੁਨੀਲ ਅਤੇ ਉਸ ਦੀ ਪਤਨੀ 'ਚ ਝਗੜਾ ਹੋਣਾ ਸ਼ੁਰੂ ਹੋ ਗਿਆ।
ਸੁਨੀਲ ਪ੍ਰੇਮਿਕਾ ਗੁਰਵੀਰ ਕੌਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਲਈ ਇਕ ਦਿਨ ਉਸ ਨੇ ਪਤਨੀ ਦਾ ਖੂਨ ਟੈਸਟ ਕਰਵਾਉਣ ਦੇ ਬਹਾਨੇ ਉਸ ਨੂੰ ਏਡਜ਼ ਵਾਲਾ ਇੰਜੈਕਸ਼ਨ ਲਗਵਾ ਦਿੱਤਾ, ਜਿਸ ਕਾਰਨ ਉਸ ਦੀ ਪਤਨੀ ਦੇ ਪੂਰੇ ਖੂਨ 'ਚ ਏਡਜ਼ ਫੈਲ ਗਿਆ। ਸੁਨੀਲ ਨੇ ਹੁਣ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਣੇ ਬੰਦ ਕਰ ਦਿੱਤੇ। ਉਸ ਦੀ ਪਤਨੀ ਬੀਮਾਰ ਰਹਿਣ ਲੱਗੀ ਤਾਂ ਉਸ ਦੇ ਪਿਤਾ ਉਸ ਨੂੰ ਸਿਰਸਾ ਲੈ ਗਏ, ਜਿੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਨੂੰ ਏਡਜ਼ ਹੈ।
ਪਿਤਾ ਨੇ ਆਪਣੀ ਬੇਟੀ ਦਾ ਇਲਾਜ ਪੀ. ਜੀ. ਆਈ. ਤੋਂ ਕਰਾਉਣਾ ਸ਼ੁਰੂ ਕਰ ਦਿੱਤਾ। ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਪਿਤਾ ਨੇ ਦੋਸ਼ ਲਾਇਆ ਕਿ ਸੁਨੀਲ ਨੇ ਹੀ ਉਸ ਦੀ ਬੇਟੀ ਨੂੰ ਰਸਤੇ ਤੋਂ ਹਟਾਉਣ ਲਈ ਅਜਿਹਾ ਕੰਮ ਕੀਤਾ ਹੈ। ਜਾਂਚ 'ਚ ਮਾਮਲਾ ਸਹੀ ਪਾਏ ਜਾਣ 'ਤੇ ਸੁਨੀਲ ਅਤੇ ਉਸ ਦੀ ਪ੍ਰੇਮਿਕਾ ਗੁਰਵੀਰ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅਦਾਲਤ ਨੇ ਸੁਨੀਲ ਨੂੰ 9 ਸਾਲਾਂ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ।
ਪ੍ਰਸ਼ੰਸਕ ਪਿਆ ਪੈਰੀਂ, ਹੈਰਾਨ ਹੋਇਆ ਸ਼ੈਰੀ (ਵੀਡੀਓ)
NEXT STORY