ਮੋਹਾਲੀ—ਪੰਜਾਬੀ ਗਾਇਕ ਸ਼ੈਰੀ ਮਾਨ ਦੀ ਲੋਕਪ੍ਰਿਅਤਾ ਤੋਂ ਪੰਜਾਬੀ ਅਨਜਾਣ ਨਹੀਂ ਹਨ। ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਰਾਹਾਂ ਵਿਚ ਅੱਖਾਂ ਵਿਛਾ ਦਿੰਦੇ ਹਨ। ਅਜਿਹਾ ਹੀ ਇਕ ਫੈਨ ਦੇਖਣ ਨੂੰ ਮਿਲਿਆ ਮੋਹਾਲੀ ਕਾਲਜ ਵਿਚ। ਮੌਕਾ ਸੀ ਮੋਹਾਲੀ ਵਿਚ ਸ਼ੈਰੀ ਮਾਨ ਵੱਲੋਂ ਆਯੋਜਿਤ ਕੀਤੇ ਖੂਨਦਾਨ ਕੈਂਪ ਦਾ। ਇਸ ਕੈਂਪ ਦਾ ਆਯੋਜਨ ਮੋਹਾਲੀ ਸਟੇਡੀਅਮ ਦੇ ਨੇੜੇ ਮਾਰਕੀਟ ਵਿਚ ਕੀਤਾ ਗਿਆ, ਜਿਸ ਵਿਚ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਥੋਂ ਹੋ ਕੇ ਜਦੋਂ ਸ਼ੈਰੀ ਮਾਨ ਮੋਹਾਲੀ ਕਾਲਜ ਪਹੁੰਚੇ ਤਾਂ ਉੱਥੇ ਉਨ੍ਹਾਂ ਦਾ ਇਕ ਫੈਨ ਉਨ੍ਹਾਂ ਦੇ ਚਰਨੀਂ ਪੈ ਗਿਆ। ਪਹਿਲਾਂ ਤਾਂ ਸ਼ੈਰੀ ਮਾਨ ਸਮਝ ਨਹੀਂ ਸਕੇ ਕਿ ਉਨ੍ਹਾਂ ਨਾਲ ਕੀ ਹੋਇਆ ਪਰ ਜਿਵੇਂ ਹੀ ਉਨ੍ਹਾਂ ਨੂੰ ਸਮਝ ਲੱਗੀ ਉਨ੍ਹਾਂ ਨੇ ਚੁੱਕ ਉਹਨੂੰ ਗਲੇ ਨਾਲ ਲਗਾ ਲਿਆ।
ਮੁੱਖ ਮੰਤਰੀ ਬਾਦਲ ਦੇ ਘਰ ਬਾਹਰ ਔਰਤ ਨੇ ਖੁਦ ਨੂੰ ਲਾਈ ਅੱਗ (ਵੀਡੀਓ)
NEXT STORY