ਨਵੀਂ ਦਿੱਲੀ- ਸਮਾਜਿਕ ਕਾਰਜਕਰਤਾ ਮੱਧੁ ਕਿਸ਼ਵਰ ਨੇ ਕਿਹਾ ਕਿ ਕਿਸੇ ਨੇ ਨਰਿੰਦਰ ਮੋਦੀ 'ਤੇ ਕਾਲਾ ਜਾਦੂ ਕਰ ਦਿੱਤਾ ਹੈ। ਇਸ ਲਈ ਉਹ ਹੁਣ ਪਹਿਲੇ ਤੋਂ ਵੱਖਰੇ ਵਿਵਹਾਰ ਅਤੇ ਗੱਲਾਂ ਕਰ ਰਹੇ ਹਨ। ਇਕ ਅੰਗਰੇਜ਼ੀ ਨਿਊਜ਼ ਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਸ਼ਵਰ ਨੂੰ ਜਦੋਂ ਪੁੱਛਿਆ ਗਿਆ ਕਿ ਮੋਦੀ ਨੂੰ ਲੈ ਕੇ ਆਪਣੀ ਨਿਰਾਸ਼ਾ ਬਾਰੇ ਕੀ ਕੋਹੇਗੇ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿਸੇ ਨੇ ਕਾਲਾ ਜਾਦੂ ਕਰ ਦਿੱਤਾ ਹੈ।
ਨਿਊਜ਼ ਸਾਈਟ ਸਕ੍ਰਾਲ ਮੁਤਾਬਕ ਕਿਸ਼ਵਰ ਨੇ ਕਿਹਾ, 'ਗੁਜਰਾਤ ਸਰਕਾਰ ਨੇ ਜਿਹੜੀ ਤਾਰੀਫ ਕੀਤੀ ਸੀ। ਮੈਂ ਅੱਜ ਵੀ ਉਸ 'ਤੇ ਕਾਇਮ ਹਾਂ। ਇਹ ਪੂਰੀ ਤਰ੍ਹਾਂ ਸੱਚ ਹੈ। ਮੋਦੀ ਨੂੰ ਗੁਜਰਾਤ 'ਤੇ ਕੀਤੇ ਕੰਮਾਂ ਲਈ ਇਨਾਮ ਵੀ ਮਿਲਿਆ ਹੈ ਅਤੇ ਉਹ ਅੱਜ ਪ੍ਰਧਾਨ ਮੰਤਰੀ ਵੀ ਹਨ ਪਰ ਇਸ ਤੋਂ ਬਾਅਦ ਇਕ ਨਵਾਂ ਅਧਿਐਨ ਸ਼ੁਰੂ ਹੁੰਦਾ ਹੈ। ਹੁਣ ਉਨ੍ਹਾਂ ਦਾ ਨਵਾਂ ਆਕਲਨ ਹੋਵੇਗਾ। ਹੁਣ ਜਿਹੜਾ ਹੋ ਰਿਹਾ ਹੈ। ਉਹ ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ। ਇਥੋਂ ਤੱਕ ਕਿ ਮੈਨੂੰ ਵੀ ਨਹੀਂ। ਇਹ ਕਾਲਾ ਜਾਦੂ ਹੈ ਜਾਂ ਕਿਸੇ ਨੇ ਕਰ ਦਿੱਤਾ ਹੈ। ਮੈਨੂੰ ਯਕੀਨ ਨਹੀਂ ਹੁੰਦਾ ਕਿ ਅਜਿਹਾ ਹੋ ਰਿਹਾ ਹੈ। ਸ਼ਾਇਦ ਮੋਦੀ ਦੀ ਹੁਣ ਤੱਕ ਪਕੜ ਨਹੀਂ ਬਣੀ ਹੈ। ਸ਼ਾਇਦ ਦਿੱਲੀ ਨੇ ਉਨ੍ਹਾਂ ਨੂੰ ਭਟਕਾ ਦਿੱਤਾ ਹੈ ਪਰ ਹੁਣ ਕੋਈ ਵੀ ਫੈਸਲਾ ਸੁਣਾਉਣ ਬਹੁਤ ਜ਼ਲਦਬਾਜ਼ੀ ਹੋਵੇਗੀ। ਮੈਂ ਉਡੀਕ ਕਰ ਰਿਹਾ ਹਾਂ। ਮੈਂ ਅਜੇ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਹੈ।''
ਦਿੱਲੀ ਰੇਪ ਕਾਂਡ: ਚਾਚੀ ਨਾਲ ਵੀ ਰੇਪ ਕਰ ਚੁੱਕਿਆ ਹੈ ਦੋਸ਼ੀ ਸ਼ਿਵਕੁਮਾਰ
NEXT STORY