ਨਵੀਂ ਦਿੱਲੀ— ਦਿੱਲੀ ਵਿਚ ਉਬਰ ਟੈਕਸੀ ਡਰਾਈਵਰ ਵੱਲੋਂ ਨੌਕਰੀ ਤੋਂ ਆ ਰਹੀ ਕੁੜੀ ਦੇ ਨਾਲ ਰੇਪ ਕਰਨ ਦੇ ਮਾਮਲੇ ਵਿਚ ਨਿੱਤ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕੈਬ ਡਰਾਈਵਰ 'ਤੇ ਕਈ ਹੋਰ ਔਰਤਾਂ ਨੇ ਰੇਪ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਹੋਏ ਇਕ ਨਵੇਂ ਖੁਲਾਸੇ ਮੁਤਾਬਕ ਸ਼ਿਵਕੁਮਾਰ ਨੇ ਆਪਣੀ ਚਾਚੀ ਨਾਲ ਵੀ ਬਲਾਤਕਾਰ ਕੀਤਾ ਸੀ।
ਇਸ 46 ਸਾਲਾ ਮਹਿਲਾ ਨੇ ਦੱਸਿਆ ਕਿ ਦਸੰਬਰ ਵਿਚ ਸ਼ਿਵਕੁਮਾਰ ਨੇ ਰਾਮਨਗਰ ਦੇ ਇਕ ਇਕ ਖਾਲੀ ਪਏ ਘਰ ਵਿਚ ਉਸ ਦੇ ਨਾਲ ਰੇਪ ਕੀਤਾ। ਮਹਿਲਾ ਨੇ ਦੱਸਿਆ ਕਿ ਸ਼ਿਵਕੁਮਾਰ ਉਸ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ।
ਇਸ ਮਹਿਲਾ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਸ ਨੇ ਉਸ ਨੂੰ ਚੁੱਪ ਰਹਿਣ ਨੂੰ ਕਿਹਾ ਤਾਂ ਜੋ ਪਰਿਵਾਰ ਦੀ ਬਦਨਾਮੀ ਨਾ ਹੋਵੇ। ਉਲਟਾ ਉਸ ਦੇ ਪਤੀ ਨੇ ਉਸ ਦੇ ਘਰੋਂ ਬਾਹਰ ਨਿਕਲਣ 'ਤੇ ਹੀ ਰੋਕ ਲਗਾ ਦਿੱਤੀ।
ਹੁਣ ਤੱਕ ਸ਼ਿਵਕੁਮਾਰ ਵੱਲੋਂ 6 ਮਹਿਲਾਵਾਂ ਨਾਲ ਕੀਤੇ ਰੇਪ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 2011 ਵਿਚ ਇਕ ਬਾਰ ਡਾਂਸਰ ਦੇ ਨਾਲ ਰੇਪ ਦੇ ਮਾਮਲੇ ਵਿਚ ਸ਼ਿਵਕੁਮਾਰ 7 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਕੱਟ ਚੁੱਕਿਆ ਹੈ ਪਰ ਬਾਅਦ ਵਿਚ ਸਮਝੌਤਾ ਕਰਕੇ ਛੁੱਟ ਗਿਆ।
ਆਈ. ਐੱਸ. ਟਵਿੱਟਰ ਅਕਾਊਂਟ ਹੈਂਡਲ ਕਰਦਾ ਸੀ ਭਾਰਤੀ
NEXT STORY