ਜਲੰਧਰ : ਸੇਵਾ ਦਾ ਨਾਅਰਾ ਦੇਣ ਵਾਲੀ ਬਾਦਲ ਸਰਕਾਰ ਦੀ ਨੀਅਤ ਸਵਾਲਾਂ ਦੇ ਘੇਰੇ ਵਿਚ ਹੈ। ਬਾਦਲ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹਾ ਕਰਨ ਵਾਲਾ ਕੋਈ ਹੋਰ ਨਹੀਂ ਸਰਕਾਰ ਦੀ ਹੀ ਇਕ ਈ.ਟੀ.ਓ. ਹੈ। ਜਲੰਧਰ ਦੇ ਇਕ ਹਸਪਤਾਲ ਵਿਚ ਈ.ਟੀ.ਓ. ਬੀ.ਐਸ. ਸਿੱਧੂ ਨੇ ਸ਼ਰਾਬ ਦੇ ਨਸ਼ੇ ਵਿਚ ਬਾਦਲ ਸਰਕਾਰ 'ਤੇ ਵਪਾਰੀਆਂ ਨਾਲ ਧੱਕਾ ਕਰਨ ਦੇ ਦੋਸ਼ ਲਗਾ ਦਿੱਤੇ। ਈ.ਟੀ.ਓ. ਨੇ ਕਿਹਾ ਕਿ ਬਾਦਲ ਸਾਬ੍ਹ ਹਰ ਈ.ਟੀ.ਓ. ਨੂੰ 20-20 ਲੱਖ ਰੁਪਏ ਇਕੱਠੇ ਕਰਨ ਲਈ ਕਹਿੰਦੇ ਹਨ। ਇਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਈ.ਟੀ.ਓ. ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ।
ਇਥੇ ਜ਼ਿਕਰਯੋਗ ਹੈ ਕਿ ਇਹ ਈ.ਟੀ.ਓ. ਸ਼ਰਾਬ ਦੇ ਨਸ਼ੇ ਵਿਚ 6-7 ਲੋਕਾਂ ਨੂੰ ਕੁਚਲ ਕੇ ਆਇਆ ਸੀ। ਜਿਸ ਤੋਂ ਬਾਅਦ ਪੁਲਸ ਉਸ ਨੂੰ ਹਸਪਤਾਲ ਲੈ ਆਈ। ਇੰਨਾ ਹੀ ਨਹੀਂ ਡਾਕਟਰੀ ਜਾਂਚ ਵਿਚ ਇਸ ਦੇ ਸ਼ਰਾਬ ਪੀਤੇ ਜਾਣ ਦੀ ਪੁਸ਼ਟੀ ਵੀ ਹੋਈ ਹੈ। ਪੁਲਸ ਨੇ ਮੁਲਜ਼ਮ ਈ.ਟੀ.ਓ. ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੱਡੇ ਸਾਹਬ ਦੇ ਡਰ ਕਾਰਨ ਫਾਇਰ ਟੈਂਡਰ ਬੁਲਾ ਕੇ ਕਰਵਾਈ ਥਾਣਿਆਂ ਦੀ ਸਫਾਈ
NEXT STORY