ਹੁਸ਼ਿਆਰਪੁਰ- ਵੀਰਵਾਰ ਦੀ ਸਵੇਰ ਨੂੰ ਪੁਲਸ ਥਾਣਿਆਂ ਦੇ ਕੰਪਲੈਕਸ ਅਤੇ ਵਾਹਨਾਂ ਨੂੰ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨਾਲ ਧਵਾਇਆ ਗਿਆ। ਸ਼ਹਿਰ ਪੁਲਸ ਨੇ ਉੱਚ ਅਧਿਕਾਰੀਆਂ ਦੇ ਦੌਰੇ ਦੇ ਬਹਾਨੇ ਫਾਇਰ ਟੈਂਡਰ ਮੰਗਵਾਏ ਅਤੇ ਤਕਰੀਬਨ 3 ਘੰਟਿਆਂ ਤੱਕ ਫਾਇਰ ਬ੍ਰਿਗੇਡ ਨਾਲ ਥਣਿਆਂ ਦੀ ਸਫਾਈ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਜ਼ਿਲੇ 'ਚ ਡੀ. ਆਈ. ਜੀ. ਨੇ ਜਾਂਚ ਲਈ ਆਉਣਾ ਸੀ। ਪੁਲਸ, ਪੁਲਸ ਸਟੇਸ਼ਨਾਂ ਦੀ ਸਫਾਈ ਅਤੇ ਤਿਆਰੀ 'ਚ ਜੁਟੀ ਸੀ। ਸਿਟੀ ਪੁਲਸ ਸਟੇਸ਼ਨ ਤੋਂ ਮੁੰਸ਼ੀ ਨੇ ਬੁੱਧਵਾਰ, ਵੀਰਵਾਰ ਦੀ ਰਾਤ ਤਕਰੀਬਨ 12 ਵਜੇ ਫਾਇਰ ਸਟੇਸ਼ਨ 'ਤੇ ਫੋਨ ਕੀਤਾ ਅਤੇ ਉੱਚ ਅਧਿਕਾਰੀਆਂ ਵਲੋਂ ਥਾਣਿਆਂ ਦੀ ਜਾਂਚ ਕਰਨ ਦੇ ਮੱਦੇ-ਨਜ਼ਰ ਫਾਇਰ ਟੈਂਡਰ ਸਵੇਰ ਲਈ ਬੁਲਾਇਆ।
ਫਾਇਰ ਬ੍ਰਿਗੇਡ ਸਵੇਰ ਦੇ 6 ਵਜੇ ਨੂੰ ਉਥੇ ਪਹੁੰਚ ਗਈ ਸੀ। ਉਥੇ ਪਹੁੰਚਣ ਤੋਂ ਬਾਅਦ ਫਾਇਰ ਕਰਮਚਾਰੀਆਂ ਨੂੰ ਕੰਪਲੈਕਸ 'ਤ ਪਾਣੀ ਦੀਆਂ ਬੌਛਾਰਾਂ ਨਾਲ ਸਫਾਈ ਅਤੇ ਟੈਂਡਰ 'ਤੇ ਲੱਗੀ ਵਾਟਰ ਕੇਨਨ ਨਾਲ ਪਾਣੀ ਛਿੜਕਣ ਨਾਲ ਬੋਰਡ ਅਤੇ ਹੋਰਡਿੰਗ ਆਦਿ ਦੀ ਸਫਾਈ ਕਰਨ ਲਈ ਕੰਮ 'ਤੇ ਲਗਾ ਦਿੱਤਾ ਗਿਆ। ਤਕਰੀਬਨ 2 ਘੰਟੇ ਕੰਮ ਕਰਨ ਤੋਂ ਬਾਅਦ ਫਾਇਰ ਕਰਮਚਾਰੀ ਸਵੇਰੇ 7:50 'ਤੇ ਫਾਇਰ ਟੈਂਡਰ ਲੈ ਕੇ ਵਾਪਸ ਚਲੇ ਗਏ। ਉਥੋਂ ਪਾਣੀ ਭਰ ਕੇ ਸਵੇਰੇ 8 ਵਜੇ ਥਾਣਾ ਮਾਡਲ ਟਾਊਨ ਲਈ ਰਵਾਨਾ ਹੋ ਗਏ। ਉਥੇ ਉਨ੍ਹਾਂ ਤੋਂ ਥਾਣੇ 'ਚ ਖੜੀਆਂ ਗੱਡੀਆਂ ਅਤੇ ਸਫਾਈ ਕਰਵਾਈ ਗਈ। ਇਥੇ ਤੱਕ ਥਾਣਿਆਂ 'ਚ ਲੱਗੇ ਬੂੱਟਿਆਂ ਦੀ ਵੀ ਸਫਾਈ ਕਰਵਾਈ ਗਈ। ਮੌਕੇ ਦਾ ਫਾਇਦਾ ਲੈਂਦੇ ਹੋਏ ਪੁਲਸ ਕਰਮਚਾਰੀਆਂ ਨੇ ਆਪਣੇ ਨਿੱਜੀ ਵਾਹਨਾਂ ਨੂੰ ਵੀ ਫਾਇਰ ਬ੍ਰਿਗੇਡ ਨਾਲ ਸਾਫ ਕਰਵਾਇਆ। ਫਿਰ ਇਸ ਤੋਂ ਬਾਅਦ ਉਥੋਂ ਫਾਇਰ ਟੈਂਡਰ ਸਵੇਰੇ 9:15 ਨੂੰ ਵਾਪਸ ਗਿਆ।
ਜੱਜ ਦਾ ਚਲਾਨ ਕੱਟਿਆ, ਇਹ ਤਾਂ ਹੋਣਾ ਹੀ ਸੀ...
NEXT STORY