ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਦੇ ਸੀਤਾ ਨਗਰ 'ਚ ਤਿੰਨ ਸਾਲਾਂ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾ ਅਨੁਸਾਰ 15 ਸਾਲਾਂ ਲੜਕਾ ਬਾਲ ਚੁੱਕਣ ਦੇ ਬਹਾਨੇ ਗੁਆਂਢ 'ਚ ਰਹਿਣ ਵਾਲੀ ਇਕ ਤਿੰਨ ਸਾਲ ਦੀ ਬੱਚੀ ਦੇ ਘਰ ਗਿਆ ਅਤੇ ਉਸ ਨੂੰ ਗੋਦੀ 'ਚ ਚੁੱਕ ਕੇ ਚੁੱਪਚਾਪ ਉਸ ਦੀ ਹੀ ਛੱਤ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰਕੇ ਉਸ ਨੂੰ ਰੋਂਦੇ ਹੋਏ ਛੱਤ 'ਤੇ ਹੀ ਛੱਡ ਕੇ ਫਰਾਰ ਹੋ ਗਿਆ। ਮਾਸੂਮ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਛੱਤ 'ਤੇ ਗਈ ਤਾਂ ਉਸ ਨੇ ਬੱਚੀ ਦੇ ਗੰਦੇ ਕਪੜੇ ਅਤੇ ਖੂਨ ਨਾਲ ਲਥਪਥ ਦੇਖ ਕੇ ਹਕੀਕਤ ਸਮਝਣ 'ਚ ਉਸ ਨੂੰ ਦੇਰ ਨਾ ਲੱਗੀ। ਬੱਚੀ ਦੇ ਪਰਿਵਾਰ ਵਾਲੇ ਤੁਰੰਤ ਹਸਪਤਾਲ ਲੈ ਗਏ ਜਿੱਥੇ ਇਲਾਜ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲੇ ਦੋਸ਼ੀ ਨਾਬਾਲਗ ਨੂੰ ਫੜ ਕੇ ਭਿੰਡ ਦੇਹਾਤ ਥਾਣੇ ਲੈ ਗਏ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਓ ਅਤੇ ਮੌਸਾ ਮਿਲ ਕੇ ਕਰਦੇ ਰਹੇ 13 ਸਾਲਾਂ ਲੜਕੀ ਦਾ ਬਲਾਤਕਾਰ
NEXT STORY