ਇੰਦੌਰ- ਪੁਲਸ ਨੇ 13 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਲੜਕੀ ਦੇ ਪਿਓ ਅਤੇ ਮੌਸਾ ਨੂੰ ਗ੍ਰਿਫਤਾਰ ਕੀਤਾ ਹੈ। ਇੰਦੌਰ ਦੇ ਏਰੋਡ੍ਰਮ ਪੁਲਸ ਥਾਣੇ ਦੇ ਇੰਚਾਰਜ ਕੇ. ਐਲ ਦਾਂਗੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 7ਵੀਂ ਕਲਾਸ ਦੀ ਵਿਦਿਆਰਥਣ ਨੇ ਆਪਣੇ ਗੁਆਂਢੀ ਅਤੇ ਬੱਚਿਆਂ ਦੇ ਹਿਤਾਂ ਲਈ ਕੰਮ ਕਰਨ ਵਾਲੀ ਸਮਾਜਕ ਸੰਸਥਾ ਚਾਈਲਡ ਲਾਈਨ ਦੀ ਮਦਦ ਨਾਲ ਆਪਣੇ ਪਿਤਾ ਅਤੇ ਮੌਸਾ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਾਈ।
ਉਨ੍ਹਾਂ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਪੀੜਤਾ ਦੇ ਹਵਾਲੇ ਤੋਂ ਦੱਸਿਆ ਕਿ ਉਸ ਦੇ ਪਿਤਾ ਅਤੇ ਮੌਸਾ ਕਰੀਬ ਡੇਢ ਮਹੀਨੇ ਤੋਂ ਉਸ ਨਾਲ ਬਲਾਤਕਾਰ ਕਰ ਰਹੇ ਸਨ ਅਤੇ ਇਹ ਗੱਲ ਕਿਸੇ ਨੂੰ ਦੱਸੇ ਜਾਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਸਨ। ਪਰੇਸ਼ਾਨ ਹੋ ਕੇ ਲੜਕੀ ਨੇ ਹੱਡ-ਬੀਤੀ ਇਕ ਗੁਆਂਢੀ ਨੂੰ ਦੱਸੀ ਅਤੇ ਬਾਅਦ 'ਚ ਚਾਈਲਡ ਲਾਈਨ ਦੀ ਮਦਦ ਨਾਲ ਆਪਣੇ ਪਿਤਾ ਅਤੇ ਮੌਸਾ ਖਿਲਾਫ ਪੁਲਸ ਥਾਣੇ 'ਚ ਮਾਮਲਾ ਦਰਜ ਕਰਾਇਆ।
ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾਉਂਦਾ ਅਧਿਆਪਕ ਰੰਗੀ ਹੱਥੀਂ ਫੜਿਆ (ਵੀਡੀਓ)
NEXT STORY