ਅੰਮ੍ਰਿਤਸਰ-ਆਪਣੇ ਸੀਨੀਅਰ ਅਫਸਰ 'ਤੇ ਹੈਂਡ ਗ੍ਰੇਨੇਡ ਸੁੱਟਣ ਵਾਲਾ ਫੌਜ ਦਾ ਜਵਾਨ ਕਦੋਂ ਇਕ ਹੈਵਾਨ ਬਣ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਅਤੇ ਜਦੋਂ ਤੱਕ ਲੋਕ ਇਸ ਬਾਰੇ ਜਾਣ ਪਾਉਂਦੇ ਉਦੋਂ ਤੱਕ ਉਸਨੇ ਕਈ ਮਾਸੂਮਾਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਸੀ। ਇਹ ਕੋਈ ਹੋਰ ਨਹੀਂ ਸਗੋਂ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਦਰਬਾਰਾ ਸਿੰਘ ਸੀ। ਜਿਸ ਨੂੰ ਇਸਦੇ ਨਾਂ ਨਾਲ ਨਹੀਂ ਸਗੋਂ 'ਬੇਬੀ ਕਿਲਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਰਬਾਰਾ ਸਿੰਘ ਜਿਹੜੇ ਇਲਾਕੇ 'ਚ ਰਹਿੰਦਾ ਸੀ, ਉਥੋਂ ਦੇ ਲੋਕ ਉਸ ਨੂੰ ਦੇਖ ਕੇ ਕੰਬਦੇ ਸਨ। ਉਹ ਹਮੇਸ਼ਾ ਸਾਈਕਲ 'ਤੇ ਘੁੰਮਦਾ ਸੀ ਅਤੇ ਉਸਦੇ ਕੋਲ ਇਕ ਬੈਗ ਸੀ, ਜਿਸ 'ਚ ਬਹੁਤ ਸਾਰੀਆਂ ਟਾਫੀਆਂ ਹੁੰਦੀਆਂ ਸਨ। ਟਾਫੀ ਦਾ ਲਾਲਚ ਦੇ ਕੇ ਉਹ ਮਾਸੂਮ ਬੱਚਿਆਂ ਨੂੰ ਆਪਣੇ ਜਾਲ 'ਚ ਫਸਾਉਂਦਾ ਸੀ ਤੇ ਫਿਰ ਸੁੰਨ੍ਹਸਾਨ ਥਾਂ 'ਤੇ ਲਿਜਾ ਕੇ ਉਨ੍ਹਾਂ ਨਾਲ ਹੈਵਾਨੀਅਤ ਕਰਦਾ ਅਤੇ ਫਿਰ ਮਾਰ ਦਿੰਦਾ ਸੀ। ਦਰਬਾਰਾ ਸਿੰਘ ਦੀਆਂ ਗੰਦੀਆਂ ਕਰਤੂਤਾਂ ਕਾਰਨ ਹੀ ਉਸ ਨੂੰ ਫੌਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਦਰਬਾਰਾ ਸਿੰਘ 'ਤੇ ਕਰੀਬ 17 ਬੱਚਿਆਂ ਦੀ ਦਰਦਨਾਕ ਹੱਤਿਆ ਦਾ ਦੋਸ਼ ਲੱਗਿਆ ਸੀ। ਉਹ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ। ਇਹ ਹੀ ਨਹੀਂ ਉਸਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਕਈ ਮਾਸੂਮ ਬੱਚੀਆਂ ਨਾਲ ਬਲਾਤਕਾਰ ਵੀ ਕੀਤਾ। ਅਦਾਲਤ ਨੇ ਉਸ ਨੂੰ ਇਕ ਪ੍ਰਵਾਸੀ ਮਜ਼ਦੂਰ ਦੀ ਧੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ 30 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਸਾਲ 2003 'ਚ ਚੰਗੇ ਵਿਵਹਾਰ ਦੇ ਚੱਲਦੇ 10 ਸਾਲ 'ਚ ਹੀ ਰਿਹਾਅ ਕਰ ਦਿੱਤਾ ਗਿਆ ਪਰ ਉਸਦੇ ਅੰਦਰ ਲੁਕਿਆ ਹੋਇਆ ਹੈਵਾਨ ਇਕ ਵਾਰ ਫਿਰ ਜਾਗ ਗਿਆ ਅਤੇ ਉਹ ਫਿਰ ਦਰਿੰਦਗੀ ਕਰਨ ਲੱਗਾ। 2004 'ਚ ਜਦੋਂ ਫਿਰ ਗ੍ਰਿਫਤਾਰ ਕੀਤਾ ਤਾਂ ਉਸਨੇ ਪੁਲਸ ਨੂੰ ਬਿਆਨ ਦਿੱਤਾ ਕੀ ਜੇਕਰ ਪੁਲਸ ਨੇ ਇੰਨੀ ਜਲਦੀ ਉਸ ਨੂੰ ਗ੍ਰਿਫਤਾਰ ਨਾ ਕੀਤਾ ਹੁੰਦਾ ਤਾਂ ਉਹ ਹੋਰ ਵੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਸੀ।
ਦਰਬਾਰਾ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ। ਉਸਦੀ ਪਤਨੀ ਨੇ ਉਸਦੀਆਂ ਗੰਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਉਸਨੇ ਪੁਲਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਸ ਨੇ ਜਿਨ੍ਹਾਂ ਬੱਚਿਆਂ ਨੂੰ ਸ਼ਿਕਾਰ ਬਣਾਇਆ ਸੀ, ਉਨ੍ਹਾਂ ਦੀਆਂ ਲਾਸ਼ਾਂ ਨੂੰ ਉਸਨੇ ਰੈਯਾ ਖਡੂਰ ਸਾਹਿਬ ਰੋਡ 'ਤੇ ਪੁੱਲ ਕੋਲ ਦਫਨਾ ਦਿੱਤੀਆਂ ਸਨ। ਦਰਬਾਰਾ ਸਿੰਘ ਹਮੇਸ਼ਾ ਮਿਠਾਈਆਂ, ਸਮੋਸੇ ਅਤੇ ਪਟਾਕਿਆਂ ਦਾ ਲਾਲਚ ਦੇ ਕੇ ਬੱਚਿਆਂ ਨੂੰ ਫਸਾਉਂਦਾ ਸੀ। ਉਹ ਸਵੇਰੇ 10 ਵਜੇ ਤੋਂ ਲੈ ਕੇ ਸਾਢੇ 12 ਤੱਕ ਬੱਚਿਆਂ ਨੂੰ ਚੁੱਕਦਾ ਸੀ ਕਿਉਂਕਿ ਇਸ ਸਮੇਂ ਜ਼ਿਆਦਾਤਰ ਮਜ਼ਦੂਰ ਕੰਮ 'ਤੇ ਚੱਲੇ ਜਾਂਦੇ ਸਨ ਅਤੇ ਉਨ੍ਹਾਂ ਦੇ ਬੱਚੇ ਇੱਕਲੇ ਹੁੰਦੇ ਸਨ। 2008 'ਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ 'ਚ ਉਸ ਨੂੰ ਉਮਰ ਕੈਦ 'ਚ ਬਦਲ ਦਿੱਤਾ ਗਿਆ।
ਦਰਬਾਰਾ ਸਿੰਘ ਦੀ ਹੈਵਾਨੀਅਤ ਦੇ ਇਹ ਬੱਚੇ ਬਣੇ ਸ਼ਿਕਾਰ-
1.ਮਾਡਲ ਟਾਊਨ ਜਲੰਧਰ 'ਚ ਰਹਿਣ ਵਾਲੇ ਗੋਪਾਲ ਦਾ 6 ਸਾਲ ਦਾ ਬੇਟਾ ਸਤੀਸ਼ 18 ਅਪ੍ਰੈਲ 2004 ਨੂੰ ਲਾਪਤਾ ਹੋਇਆ ਅਤੇ ਬਾਅਦ 'ਚ ਉਸਦੀ ਮੌਤ ਦੀ ਪੁਸ਼ਟੀ ਹੋਈ। ਸਤੀਸ਼ ਦੀ 10 ਸਾਲ ਦੀ ਭੈਣ ਨੂੰ ਵੀ ਦਰਬਾਰਾ ਸਿੰਘ ਨੇ ਆਪਣਾ ਸ਼ਿਕਾਰ ਬਣਾਇਆ।
2. ਜਲੰਧਰ ਦੇ ਅਵਤਾਰ ਨਗਰ ਨਿਵਾਸੀ ਮਕਸੂਦ ਦੀ 10 ਸਾਲ ਦੀ ਧੀ ਤਜਬੀਨ 22 ਅਗਸਤ 2004 ਨੂੰ ਲਾਪਤਾ ਹੋਈ ਤੇ ਬਾਅਦ 'ਚ ਮ੍ਰਿਤਕ ਪਾਈ ਗਈ।
3.28 ਅਗਸਤ 2004 ਨੂੰ ਨਰਬਹਾਦੁਰ ਨਾਂ ਦੇ ਵਿਅਕਤੀ ਦਾ ਬੇਟਾ ਅਤੇ ਬੇਟੀ ਗੀਤਾ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ 'ਚ ਮਾਰ ਦਿੱਤਾ।
4.18 ਅਪ੍ਰੈਲ ਨੂੰ ਗੋਬਿੰਦ ਨਾਂ ਦੇ ਵਿਅਕਤੀ ਦੀਆਂ ਦੋ ਧੀਆਂ ਨੂੰ ਅਗਵਾ ਕੀਤਾ। ਦਰਬਾਰਾ ਸਿੰਘ ਨੇ ਇਕ ਨੂੰ ਮਾਰ ਦਿੱਤਾ ਜਦੋਂ ਦੂਜੀ ਉਥੋਂ ਭੱਜਣ 'ਚ ਸਫਲ ਹੋਈ ਅਤੇ ਬਚ ਗਈ।
5.29 ਜੂਨ 2004 'ਚ ਸ਼ਾਸਤਰੀ ਨਗਰ 'ਚ ਰਹਿਣ ਵਾਲੇ ਮੁਹੰਮਦ ਅਜ਼ੀਜ਼ ਦੀ 4 ਸਾਲ ਦੀ ਬੇਟੀ ਰਵੀਨਾ ਲਾਪਤਾ ਹੋਈ। ਬਾਅਦ 'ਚ ਉਸਦੀ ਹੱਤਿਆ ਦੀ ਪੁਸ਼ਟੀ ਕੀਤੀ ਗਈ।
6.29 ਜੂਨ 2004 ਨੂੰ ਬਸਤੀ ਬਾਵਾ ਖੇਲ 'ਚ ਰਹਿਣ ਵਾਲੇ ਭਾਰਤ ਭੂਸ਼ਣ ਦੀ ਬੇਟੀ ਪਟਲ ਕੁਮਾਰੀ ਨੂੰ ਅਗਵਾ ਕੀਤਾ ਹਾਲਾਂਕਿ ਉਸ ਨੂੰ ਬਚਾ ਲਿਆ ਗਿਆ।
7.16 ਅਗਸਤ 2004 ਨੂੰ ਮਸਤ ਲਾਲ ਦੇ 5 ਸਾਲ ਦੇ ਬੇਟੇ ਰਾਜੇਸ਼ ਨੂੰ ਅਗਵਾ ਕੀਤਾ ਪਰ ਉਸ ਨੂੰ ਵੀ ਬਚਾ ਲਿਆ ਗਿਆ।
8.17 ਜੂਨ 2004 ਨੂੰ ਰੁਦਰ ਰਾਮ ਦੇ 9 ਸਾਲ ਦੇ ਬੇਟੇ ਜਤਿੰਦਰ ਨੂੰ ਅਗਵਾ ਕੀਤਾ ਗਿਆ ਅਤੇ ਹੈਵਾਨੀਅਤ ਤੋਂ ਬਾਅਦ ਉਸਨੂੰ ਮਾਰ ਦਿੱਤਾ।
9.ਦਰਬਾਰਾ ਸਿੰਘ ਨੇ ਰਾਮ ਉਦਾਰ ਦੀ 8 ਸਾਲ ਦੀ ਬੇਟੀ ਪੂਜਾ ਤੇ ਉਸਦੇ ਭਰਾ ਦੀਪਕ ਨੂੰ ਵੀ ਕਰਕੇ ਬੇਰਹਿਮੀ ਨਾਲ ਮਾਰ ਦਿੱਤਾ।
ਅੱਲ੍ਹਾ ਨੇ ਚਾਹਿਆ ਤਾਂ ਮੇਰਾ ਪੁੱਤਰ ਪੂਰੀ ਤਰ੍ਹਾਂ ਦੇਖ ਸਕੇਗਾ
NEXT STORY