ਅੰਮ੍ਰਿਤਸਰ (ਸੰਜੀਵ)-ਅੰਮ੍ਰਿਤਸਰ 'ਚ ਸ਼ੁੱਕਰਵਾਰ ਦੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਲੋਧੀ ਗੁੱਜਰ ਤੇ ਸੈਧਪੁਰ ਵਿਚਕਾਰ ਦੋ ਧਿਰਾਂ ਨੂੰ ਲੈ ਕੇ ਆਪਸ 'ਚ ਅੰਨੇਵਾਹ ਫਾਇਰਿੰਗ ਹੋਈ। ਦੋ ਧਿਰਾਂ 'ਚ ਸ਼ਾਮਲ ਇਕ ਪਾਸੇ ਸਰਬਜੀਤ ਸਿੰਘ ਲੋਧੀ ਗੁੱਜਰ ਅਤੇ ਦੂਜੇ ਪਾਸੇ ਬਾਵਾ ਸਿੰਘ ਦੇ ਆਦਮੀ ਸਨ।
ਇਸ ਫਾਇਰਿੰਗ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਨਰਿੰਦਰ ਸਿੰਘ ਵਾਸੀ ਪਿੰਡ ਮੰਜ ਅਤੇ ਦੂਜੇ ਪਾਸੇ ਸਰਪੰਚ ਨਵਾਬ ਸਿੰਘ ਅਤੇ ਜਗਤਾਰ ਸਿੰਘ ਸ਼ਾਮਲ ਹਨ। ਮੌਕੇ 'ਤੇ ਪੁਹੰਚੀ ਪੁਲਸ 'ਤੇ ਵੀ ਝਗੜ ਰਹੀਆਂ ਦੋਹਾਂ ਧਿਰਾਂ ਵਲੋਂ ਫਾਇਰਿੰਗ ਕੀਤੀ ਗਈ। ਮੌਕੇ 'ਤੇ ਜ਼ਿਲਾ ਦਿਹਾਤੀ ਦੇ ਐੱਸ. ਪੀ. ਡੀ. ਪੁਲਸ ਫੋਰਸ ਨਾਲ ਪਹੁੰਚ ਗਏ ਅਤੇ ਹਾਲਾਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਇਕ ਫੌਜੀ ਜਵਾਨ ਤੋਂ 'ਬੇਬੀ ਕਿਲਰ' ਬਣਿਆ ਦਰਬਾਰਾ ਸਿੰਘ (ਦੇਖੋ ਤਸਵੀਰਾਂ)
NEXT STORY