ਜਲੰਧਰ— ਫੇਸਬੁੱਕ 'ਤੇ ਗੀਤ ਗਾ ਕੇ ਮਸ਼ਹੂਰ ਹੋਏ ਦਰਸ਼ਨ ਲੱਖੇਵਾਲਾ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦਰਸ਼ਨ ਦੇ 'ਨੰਗ ਪੁਣੇ ਦਾ ਬਖਾਰ' ਗੀਤ ਤੋਂ ਬਾਅਦ 'ਤੇਰੀ ਚੜਦੀ ਜਵਾਨੀ' ਵੀਡੀਓ ਨੂੰ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਹੈ। ਇਨ੍ਹਾਂ ਗੀਤਾਂ ਨੂੰ ਫੇਸਬੁੱਕ, ਵਟਸਐਪ ਅਤੇ ਯੂਟਿਊਬ Ýਤੇ ਖੂਬ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਦਰਸ਼ਨ ਲੱਖੇਵਾਲਾ ਦੇ ਦੋ ਗੀਤ ਬਹੁਤ ਮਸ਼ਹੂਰ ਹੋ ਗਏ ਹਨ। ਇੰਨਾ ਹੀ ਨਹੀਂ ਇਸ ਨਿਮਾਣੇ ਜਿਹੇ ਕਲਾਕਾਰ ਨੇ ਆਪਣੇ ਗੀਤ ਲਿਖੇ ਵੀ ਖੁਦ ਨੇ ਅਤੇ ਗਾਏ ਵੀ ਖੁਦ ਹੀ ਨੇ। ਕੱਲ ਤੱਕ ਜੋ ਦੁਨੀਆ ਦੀਆਂ ਨਜ਼ਰਾਂ ਤੋਂ ਛਿਪਿਆ ਹੋਇਆ ਸੀ, ਉਸ ਦਰਸ਼ਨ ਲਈ ਇਹ ਉਪਲੱਬਧੀ ਬਹੁਤ ਵੱਡੀ ਜਾਪ ਰਹੀ ਹੈ ਪਰ ਉਹ ਇਸ ਪਿਆਰ ਦੇ ਕਾਬਲ ਵੀ ਹੈ ਤੇ ਹੱਕਦਾਰ ਵੀ।
ਅੰਮ੍ਰਿਤਸਰ 'ਚ ਅੰਨ੍ਹੇਵਾਹ ਫਾਇਰਿੰਗ ਦੌਰਾਨ 3 ਦੀ ਮੌਤ, ਦਰਜਨ ਤੋਂ ਜ਼ਿਆਦਾ ਜ਼ਖਮੀ (ਵੀਡੀਓ)
NEXT STORY