ਫਿਰੋਜ਼ਪੁਰ (ਕੁਮਾਰ) : ਜ਼ਿਲਾ ਫਿਰੋਜ਼ਪੁਰ ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੱਦੋ ਕੇ ਏਰੀਆ 'ਚੋਂ ਪੁਲਸ ਨੇ 51 ਕਿਲੋ ਭੁੱਕੀ ਸਮੇਤ ਮੁਖਤਿਆਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੱਕ ਮਦੋਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਦੇ ਖਿਲਾਫ ਥਾਣਾ ਅਮੀਰ ਖਾਸ ਵਿਚ ਮੁਕੱਦਮਾ ਦਰਜ ਕੀਤਾ ਹੈ।
ਦੂਸਰੇ ਪਾਸੇ ਏ. ਐੱਸ. ਆਈ. ਗੁਰਲਾਲ ਸਿੰਘ ਨੇ ਪਿੰਡ ਬਾਜੇ ਕੇ ਦੇ ਏਰੀਏ 'ਚੋਂ ਰਾਕੇਸ਼ ਕੁਮਾਰ ਅਤੇ ਮਹਿੰਦਰ ਸਿੰਘ ਨੂੰ 1020 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮਖੂ ਦੇ ਏ. ਐੱਸ. ਆਈ. ਲਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ 500 ਨਸ਼ੀਲੀਆਂ ਗੋਲੀਆਂ ਸਮੇਤ ਅਸ਼ਵਨੀ ਕੁਮਾਰ ਉਰਫ ਬਿੱਟੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਕੁੱਲਗੜ੍ਹੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ 400 ਨਸ਼ੀਲੀਆਂ ਗੋਲੀਆਂ ਸਮੇਤ ਜਗਤਾਰ ਸਿੰਘ ਉਰਫ ਜੱਗਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮੇ ਦਰਜ ਕਰ ਲਏ ਹਨ।
ਕੈਪਟਨ ਸਾਬ੍ਹ... ਅੰਮ੍ਰਿਤਸਰ ਗਏ ਕਿੰਨੀ ਦੇਰ ਹੋ ਗਈ : ਹਰਸਿਮਰਤ
NEXT STORY