ਤਪਾਮੰਡੀ : ਥਾਣਾ ਰੁਡੇਕੇ ਕਲਾਂ ਦੀ ਪੁਲਸ ਨੇ ਰਾਤ ਨੂੰ ਲਗਾਏ ਨਾਕੇ ਦੌਰਾਨ ਇਕ ਛੋਟੇ ਹਾਥੀ ਨੂੰ ਚੈਕਿੰਗ ਲਈ ਰੋਕ ਕੇ ਉਸ ਵਿਚ ਸਵਾਰ ਧੋਲਾ ਜੋਨ ਦੇ ਬਲਾਕ ਕਮੇਟੀ ਮੈਂਬਰ ਪ੍ਰੀਤ ਸਿੰਘ ਪੁੱਤਰ ਬੇਲਾ ਸਿੰਘ ਵਾਸੀ ਨਾਨਕਪੁਰਾ ਪਿੰਡੀ ਨੂੰ ਕਾਗਜ਼ ਚੈੱਕ ਕਰਵਾਉਣ ਨੂੰ ਕਿਹਾ ਤਾਂ ਸ਼ਰਾਬੀ ਹਾਲਤ ਵਿਚ ਬਲਾਕ ਕਮੇਟੀ ਮੈਂਬਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਪੀ.ਏ. ਦਾ ਬੰਦਾ ਆਂ, ਮੇਰਾ ਚਲਾਨ ਨਾ ਕੱਟੀਂ, ਮੈਂ ਉਨ੍ਹਾਂ ਨਾਲ ਮੋਬਾਈਲ 'ਤੇ ਗੱਲ ਕਰਵਾ ਦਿੰਦਾ ਆਂ।
ਪੁਲਸ 'ਤੇ ਰੋਹਬ ਪਾਉਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਉਸ ਦੀ ਸੁਣਵਾਈ ਨਾ ਹੋਈ ਤਾਂ ਉਸ ਨੇ ਪੁਲਸ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਪੁਲਸ ਨੇ ਟ੍ਰੈਫਿਕ ਨਿਯਮਾਂ ਦੇ ਅਧੀਨ ਚਲਾਨ ਕੱਟ ਹੀ ਦਿੱਤਾ।
2 ਕਿਲੋ ਭੁੱਕੀ ਸਮੇਤ ਔਰਤ ਕਾਬੂ
NEXT STORY