ਕਰਾਚੀ— ਹਸਪਤਾਲ ਵਿਚ ਆਕਸੀਜਨ ਦੀ ਕਮੀ ਦੇ ਕਾਰਨ ਘੱਟ ਤੋਂ ਘੱਟ ਪੰਜ ਬੱਚਿਆਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਪੱਛਮੀ-ਉੱਤਰੀ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਈ ਇਸ ਘਟਨਾ ਦੇ ਜਾਂਚ ਦੇ ਹੁਕਮ ਦਿੱਤੇ ਹਨ। ਚਡਕਾ ਮੈਡੀਕਲ ਕਾਲਜ ਹਸਪਤਾਲ ਦੇ ਬੱਚਿਆਂ ਦੀ ਵਾਰਡ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਚਾਰ ਨਵਜੰਮੇਂ ਬੱਚੇ ਅਤੇ ਇਕ ਦੋ ਸਾਲ ਦਾ ਬੱਚਾ ਸ਼ਾਮਲ ਹੈ।
ਡਾਕਟਰ ਨੇ ਦੱਸਿਆ, ਹਸਪਤਾਲ ਵਿਚ ਇਸ ਹਫਤੇ ਆਕਸੀਜਨ ਖਤਮ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਸਪਤਾਲ ਦੇ ਮੁਖੀ ਦਾ ਕਹਿਣਾ ਹੈ ਕਿ ਸੂਬਾਈ ਸਿਹਤ ਮੰਤਰਾਲੇ ਨੇ ਹਸਪਤਾਲ ਨੂੰ ਬਜਟ ਵਿਚ ਹਿੱਸਾ ਦਿੱਤਾ ਹੈ ਪਰ ਸਰਕਾਰ ਨੇ ਅਜੇ ਤੱਕ ਇਸ ਦੀ ਰਸਮੀਂ ਮਨਜ਼ੂਰੀ ਨਹੀਂ ਦਿੱਤੀ ਹੈ।
ਕਪਿਲ ਸ਼ਰਮਾ ਪਸ਼ੂਪਤੀਨਾਥ ਮੰਦਰ 'ਚ ਹੋਏ ਨਤਮਤਸਕ
NEXT STORY