ਵਾਸ਼ਿੰਗਟਨ- ਅਮਰੀਕੀ ਸੀਨੇਟ ਨੇ 11 ਹਜ਼ਾਰ 100 ਅਰਬ ਡਾਲਰ ਦੇ ਖਰਚੇ ਦਾ ਬਿੱਲ ਪਾਸ ਕਰਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਸੰਸਦ ਵਿਚ ਚੱਲ ਰਹੇ ਅੜਿੱਕੇ ਨੂੰ ਖਤਮ ਕਰ ਦਿੱਤਾ। ਅਮਰੀਕੀ ਸੰਸਦ ਵਿਚ ਪਿਛਲੇ 2 ਸਾਲ ਤੋਂ ਚੱਲ ਰਹੇ ਅੜਿੱਕੇ ਅਤੇ ਤਿੱਖੀ ਨੋਕ ਝੋਕ ਨੂੰ ਖਤਮ ਕਰਦੇ ਹੋਏ ਸੀਨੇਟ ਨੇ 56 ਵੋਟਾਂ ਨਾਲ ਪਾਸ ਹੋਏ ਇਸ ਬਿੱਲ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ ਕੋਲ ਭੇਜ ਦਿੱਤਾ। ਸ਼੍ਰੀ ਓਬਾਮਾ ਦੇ ਦਸਤਖਤ ਦੇ ਮਗਰੋਂ ਇਹ ਬਿੱਲ ਕਾਨੂੰਨ ਵਿਚ ਬਦਲ ਜਾਵੇਗਾ। 1603 ਸਫਿਆਂ ਵਾਲੇ ਇਸ ਬਿੱਲ ਨੂੰ ਸੀਨੇਟ ਅਤੇ ਹਾਊਸ ਆਫ ਰੀ-ਪ੍ਰੈਜ਼ੈਂਟੇਟਿਵ ਵਿਚ ਪਾਸ ਕਰਾਉਣ ਵਿਚ ਕਾਫੀ ਜੱਦੋ ਜਹਿਦ ਹੋਈ।
ਪੁਲਸ ਕਾਰਵਾਈ ਵਿਚ ਮੌਤਾਂ ਵਿਰੁੱਧ ਅਮਰੀਕਾ 'ਚ ਹਜ਼ਾਰਾਂ ਲੋਕਾਂ ਨੇ ਕੀਤਾ ਰੋਸ ਵਿਖਾਵਾ
NEXT STORY