ਨਿਊਯਾਰਕ- ਗੋਰੇ ਪੁਲਸ ਮੁਲਾਜ਼ਮਾਂ ਦੀ ਕਾਰਵਾਈ ਵਿਚ ਮਾਰੇ ਗਏ ਕਾਲੇ ਲੋਕਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਹਜ਼ਾਰਾਂ ਲੋਕਾਂ ਨੇ ਰੈਲੀ ਕੱਢੀ। ਪਿਛਲੇ ਕਈ ਹਫਤਿਆਂ ਤੋਂ ਅਮਰੀਕਾ ਵਿਚ ਇਸ ਮੁੱਦੇ 'ਤੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਮਾਈਕਲ ਬਰਾਊਨ ਅਤੇ ਐਰਿਕ ਗਾਰਨਰ ਦੇ ਵਾਰਿਸ ਕਲ ਵਾਸ਼ਿੰਗਟਨ ਵਿਚ 'ਜਸਟਿਸ ਫਾਰ ਆਲ ਮਾਰਚ' ਵਿਚ ਵਿਖਾਵਾਕਾਰੀਆਂ ਵਿਚਾਲੇ ਹਾਜ਼ਰ ਸਨ। ਇਹ ਵਿਖਾਵਾ ਉਸੇ ਵਿਰੋਧ ਅੰਦੋਲਨ ਦਾ ਹੀ ਇਕ ਹਿੱਸਾ ਹੈ ਜੋ 18 ਸਾਲਾ ਨਿਹੱਥੇ ਬਰਾਊਨ ਨੂੰ ਅਗਸਤ ਮਹੀਨੇ ਵਿਚ ਗੋਲੀ ਮਾਰ ਦੇਣ ਮਗਰੋਂ ਖੜ੍ਹਾ ਹੋਇਆ। ਗ੍ਰੈਂਡ ਜਿਊਰੀ ਨੇ ਫਰਗੂਸਨ, ਮਿਸੌਰੀ 'ਚ ਹੋਈ ਹੱਤਿਆ ਦੇ ਮਾਮਲੇ ਵਿਚ ਪਿਛਲੇ ਮਹੀਨੇ ਪੁਲਸ ਅਧਿਕਾਰੀ ਡੈਰੇਨ ਵਿਲਸਨ 'ਤੇ ਮੁਕੱਦਮਾ ਨਾ ਚਲਾਉਣ ਦਾ ਫੈਸਲਾ ਕੀਤਾ ਸੀ। ਇਸ ਦੇ ਮਗਰੋਂ 6 ਬੱਚਿਆਂ ਦੇ ਪਿਤਾ ਗਾਰਨਰ ਦੀ ਸਟੈਟਨ ਆਈਲੈਂਡ ਵਿਚ ਦਮ ਘੁੱਟਣ 'ਤੇ ਹੋਈ ਮੌਤ ਦੇ ਮਾਮਲੇ ਵਿਚ ਵੀ ਹੋਰ ਜਿਊਰੀ ਨੇ ਇਕ ਹੋਰ ਗੋਰੇ ਪੁਲਸ ਮੁਲਾਜ਼ਮ 'ਤੇ ਦੋਸ਼ ਤੈਅ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਵਿਖਾਵਾਕਾਰੀਆਂ ਦਾ ਅਜ਼ੂੰਮ ਨਿਊਯਾਰਕ ਵਿਚ ਵੀ ਨਿਕਲਿਆ। ਹਜ਼ਾਰਾਂ ਵਿਖਾਵਾਕਾਰੀ ਬੇਹੱਦ ਸਰਦ ਮੈਨਹਟਨ ਵਿਚ ਵੀ ਇੱਕਠੇ ਹੋਏ ਅਤੇ ਉਨ੍ਹਾਂ ਨੇ ਇੱਥੋਂ ਦੀਆਂ ਵੱਡੀਆਂ ਸੜਕਾਂ ਨੂੰ ਵੀ ਜਾਮ ਕੀਤਾ। ਵਿਖਾਵਾਕਾਰੀ ਉੱਚੀ ਉੱਚੀ ਨਾਅਰੇ ਲਗਾ ਰਹੇ ਸਨ ਕਿ ਅਸੀਂ ਨਿਊਯਾਰਕ ਸ਼ਹਿਰ ਨੂੰ ਬੰਦ ਕਰਾਂਗੇ ਅਤੇ ਕਾਲਿਆਂ ਦੀ ਜ਼ਿੰਦਗੀ ਵੀ ਕੀਮਤੀ ਹੈ।
ਜਾਪਾਨ ਦੇ ਮਨੁੱਖੀ ਅਧਿਕਾਰ ਮਾਹਰ ਸ਼੍ਰੀਲੰਕਾ ਦੇ ਜਾਂਚ ਪੈਨਲ 'ਚ
NEXT STORY