ਨਵੀਂ ਦਿੱਲੀ- ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨ ਇਕ ਵਾਰ ਮੁੜ ਆਪਣੀਆਂ ਅਦਾਵਾਂ ਨਾਲ ਧਮਾਲ ਮਚਾਉਣ ਵਾਲੀ ਹੈ। ਸੰਨੀ ਲਿਓਨ ਇਸ ਵਾਰ ਨਿਊ ਈਅਰ ਪਾਰਟੀ ਮੌਕੇ ਹੈਦਰਾਬਾਦ 'ਚ ਧਮਾਲ ਮਚਾਏਗੀ। ਸੰਨੀ ਲਿਓਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਇਸ ਨਿਊ ਈਅਰ ਪਾਰਟੀ ਦੀ ਜਾਣਕਾਰੀ ਦਿੱਤੀ ਗਈ ਹੈ।
ਸੰਨੀ ਦੀ ਇਹ ਪਾਰਟੀ 31 ਦਸੰਬਰ ਦੀ ਸ਼ਾਮ ਨੂੰ ਸ਼ੁਰੂ ਹੋਵੇਗੀ ਤੇ ਦੇਰ ਰਾਤ ਤਕ ਚੱਲੇਗੀ। ਇਹ ਪਾਰਟੀ ਜੁਬਲੀ ਹਿਲਜ਼ ਹੈਦਰਾਬਾਦ 'ਚ ਹੋਵੇਗੀ, ਜਿਸ 'ਚ ਸੰਨੀ ਲਿਓਨ ਪੇਸ਼ਕਾਰੀ ਦੇਵੇਗੀ। ਸੰਨੀ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਵੀ ਸਮਰ ਪਾਰਟੀ ਬਾਰੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਦਿੱਤੀ ਸੀ, ਜਿਸ ਵਿਚ ਸੰਨੀ ਨੇ ਆਪਣੇ ਹਿੱਟ ਗਾਣਿਆਂ 'ਤੇ ਪੇਸ਼ਕਾਰੀ ਦਿੱਤੀ ਸੀ।
ਸਾਲ 2014 'ਚ ਲਿੰਕਅਪ ਅਤੇ ਬ੍ਰੇਕਅਪ ਨੂੰ ਲੈ ਕੇ ਚਰਚਾ 'ਚ ਰਹੀਆਂ ਇਹ ਜੋੜੀਆਂ (ਦੇਖੋ ਤਸਵੀਰਾਂ)
NEXT STORY