ਮੁੰਬਈ- ਬਾਲੀਵੁੱਡ ਇਕ ਅਜਿਹੀ ਜਗ੍ਹਾ ਹੈ ਜਿੱਥੇ ਫਿਲਮਾਂ ਤੋਂ ਜ਼ਿਆਦਾ ਚਰਚਾ ਇਸ ਦੇ ਕਲਾਕਾਰਾਂ ਦੇ ਲਿੰਕ-ਅਪਸ ਅਤੇ ਬ੍ਰੇਕ-ਅਪਸ ਨੂੰ ਲੈ ਕੇ ਹੁੰਦੀ ਹੈ। ਹਰ ਰਿਲੀਜ਼ ਹੁੰਦੀ ਅਤੇ ਬਣਦੀ ਫਿਲਮ ਨਾਲ ਦੋ ਕਲਾਕਾਰਾਂ ਦੇ ਕਰੀਬ ਆਉਣ ਅਤੇ ਕੁਝ ਦੇ ਬ੍ਰੇਕ ਦੀਆਂ ਖਬਰਾਂ ਆਏ ਦਿਨ ਸੁਰਖੀਆਂ 'ਚ ਰਹਿੰਦੀਆਂ ਹਨ। ਕੁਝ ਜੋੜੀਆਂ ਪਿਆਰ ਨੂੰ ਲੁੱਕਾਉਣ ਲਈ ਇਕ-ਦੂਜੇ ਨੂੰ ਵਧੀਆ ਦੋਸਤ ਦੱਸਦੀਆਂ ਹਨ ਤਾਂ ਕੁਝ ਚੁੱਪ ਰਹਿਣਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਕੁਝ ਅਜਿਹੀਆਂ ਵੀ ਜੋੜੀਆਂ ਹਨ ਜੋ ਬ੍ਰੇਕਅਪ ਨੂੰ ਲੈ ਕੇ ਚਰਚਾ 'ਚ ਰਹਿੰਦੀਆਂ ਹਨ। ਸਾਲ 2014 'ਚ ਵੀ ਕਈ ਫਿਲਮੀ ਜੋੜੀਆਂ ਅਜਿਹੀਆਂ ਸਨ, ਜਿਨ੍ਹਾਂ ਨੇ ਆਪਣੇ ਰਿਸ਼ਤਿਆਂ ਦਾ ਅੰਤ ਕਰ ਦਿੱਤਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੀਆਂ ਜੋੜੀਆਂ ਹਨ ਜੋ ਆਪਣੇ ਲਿੰਕਅਪ ਅਤੇ ਬ੍ਰੇਕਅਪ ਨੂੰ ਲੈ ਕੇ ਚਰਚਾ 'ਚ ਰਹੀਆਂ ਹਨ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ- ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਲਿੰਕਅਪ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸਨ ਤਾਂ ਦੋਹਾਂ ਨੇ ਆਪਣੇ ਰਿਸ਼ਤੇ 'ਤੇ ਚੁੱਪੀ ਸਾਧ ਲਈ ਸੀ। ਇਹ ਦੋਵੇਂ ਇਕੱਠੇ ਛੁੱਟੀਆਂ ਬਤੀਤ ਕਰਦੇ ਹੋਏ ਵਿਦੇਸ਼ਾਂ 'ਚ ਨਜ਼ਰ ਆਏ। ਹਾਲਾਂਕਿ ਹੁਣ ਦੋਹਾਂ ਨੇ ਸਾਰਿਆਂ ਦੇ ਸਾਹਮਣੇ ਸਵੀਕਾਰ ਕਰ ਲਿਆ ਹੈ ਇਹ ਦੋਵੇਂ ਰਿਲੈਸ਼ਨ 'ਚ ਹਨ।
ਰਣਵੀਰ ਸਿੰਘ ਤੇ ਦੀਪਿਕਾ- ਰਣਵੀਰ ਸਿੰਘ ਅਤੇ ਦੀਪਿਕਾ ਵਿਚ ਰੋਮਾਂਸ ਦੀਆਂ ਅਟਕਲਾਂ ਪਿਛਲੇ ਸਾਲ ਤੋਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਤਾਂ ਦੋਵੇਂ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਰਹੇ ਪਰ ਬਾਅਦ 'ਚ ਦੋਹਾਂ ਨੇ ਚੁੱਪ ਰਹਿਣ ਦਾ ਫੈਸਲਾ ਕਰ ਲਿਆ। ਕੁਝ ਸਮਾਂ ਪਹਿਲਾਂ ਦੋਹਾਂ ਦੀ ਨਿੱਜੀ ਪਾਰਟੀ ਅਤੇ ਵਿਦੇਸ਼ਾਂ 'ਚ ਇਕੱਠੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।
ਸੋਨਕਸ਼ੀ ਤੇ ਅਰਜੁਨ ਕਪੂਰ- ਜਦੋਂ ਤੋਂ ਸੋਨਾਕਸ਼ੀ ਨੇ ਫਿਲਮ 'ਤੇਵਰ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਦੋਹਾਂ ਵਿਚ ਨਜ਼ਦੀਕੀਆਂ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਦੋਹਾਂ ਨੇ ਇਕ ਦੂਜੇ ਨੂੰ ਸਿਰਫ ਦੋਸਤ ਹੀ ਦੱਸਿਆ ਹੈ। ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਕਿ ਸੱਚ ਕੀ ਹੈ।
ਲੀਜ਼ਾ ਹੇਡਨ ਤੇ ਵਰੁਣ ਧਵਨ- ਜਦੋਂ ਤੋਂ ਲੀਜ਼ਾ ਹੇਡਨ ਵਰੁਣ ਦੀ ਪਾਰਟੀ 'ਚ ਨਜ਼ਰ ਆਈ ਹੈ ਉਦੋਂ ਤੋਂ ਹੀ ਦੋਹਾਂ ਦੀ ਕਰੀਬੀ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਲੀਜ਼ਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਸਿੰਗਲ ਹੈ ਅਤੇ ਵਰੁਣ ਅੰਗੇਜ਼ਡ ਹਨ। ਇਸ ਤੋਂ ਬਾਅਦ ਵਰੁਣ ਦੀ ਅੰਗੇਜ਼ਮੈਂਟ ਨੂੰ ਲੈ ਕੇ ਟਵਿੱਟਰ 'ਤੇ ਕਾਫੀ ਚਰਚਾ ਰਹੀ ਸੀ ਤਾਂ ਇਸ 'ਤੇ ਸਫਾਈ ਦਿੰਦੇ ਹੋਏ ਵਰੁਣ ਨੇ ਕਿਹਾ ਕਿ ਉਹ ਅੰਗੇਜ਼ਡ ਨਹੀਂ ਹਨ ਅਤੇ ਨਾ ਹੀ ਉਹ ਲੀਜ਼ਾ ਨੂੰ ਡੇਟ ਕਰ ਰਹੇ ਹਨ।
ਕਰਨ ਸਿੰਘ ਤੇ ਬਿਪਾਸ਼ਾ ਬਸੁ- ਕਰਨ ਸਿੰਘ, ਬਿਪਾਸ਼ਾ ਬਸੁ ਦੀ ਹਾਰਰ ਫਿਲਮ 'ਅਲੋਨ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਹਰਮਨ ਅਤੇ ਬਿਪਾਸ਼ਾ ਵਿਚ ਦੂਰੀਆਂ ਵੱਧਣ ਤੋਂ ਬਾਅਦ ਕਰਨ ਅਤੇ ਬਿਪਾਸ਼ਾ ਦੇ ਨੇੜੇ ਆਉਣ ਦੀਆਂ ਖਬਰਾਂ ਆ ਰਹੀਆਂ ਹਨ। ਫਿਲਮ ਦੇ ਪਹਿਲੀ ਲੁੱਕ ਦੇ ਮੌਕੇ 'ਤੇ ਦੋਵੇਂ ਕਾਫੀ ਨੇੜੇ ਦਿਖਾਈ ਦਿੱਤੇ।
ਰਿਤਿਕ ਰੌਸ਼ਨ ਤੇ ਸੁਜ਼ੈਨ ਖਾਨ- ਰਿਤਿਕ ਰੌਸ਼ਨ ਅਤੇ ਸੁਜ਼ੈਨ ਖਾਨ ਦੀ ਵਿਆਹੁਤਾ ਜ਼ਿੰਦਗੀ 'ਚ ਤਕਰਾਰ ਦੀਆਂ ਖਬਰਾਂ ਤਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ ਪਰ ਇਸ ਸਾਲ ਦੋਹਾਂ ਨੇ ਤਲਾਕ ਦੀ ਅਰਜੀ ਦੇ ਦਿੱਤੀ ਸੀ। ਪਿਛਲੇ ਮਹੀਨੇ ਕੋਰਟ ਨੇ ਦੋਹਾਂ ਦੇ ਤਲਾਕ 'ਤੇ ਮੋਹਰ ਲਗਾ ਦਿੱਤੀ ਸੀ। ਤਲਾਕ ਤੋਂ ਬਾਅਦ ਰਿਤਿਕ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੋੜਿਆ ਜਾ ਰਿਹਾ ਹੈ।
ਤਨੀਸ਼ਾ ਤੇ ਅਰਮਾਨ ਕੋਹਲੀ- ਤਨੀਸ਼ਾ ਤੇ ਅਰਮਾਨ ਕੋਹਲੀ ਪਿਛਲੇ ਸਾਲ 'ਬਿੱਗ ਬੌਸ' ਦੌਰਾਨ ਇਕ ਦੂਜੇ ਦੇ ਨੇੜੇ ਆਏ ਸਨ। ਸ਼ੋਅ ਦੇ ਖਤਮ ਹੋਣ ਤੋਂ ਬਾਅਦ ਦੋਵੇਂ ਕਈ ਇਵੈਂਟਸ 'ਚ ਇਕੱਠੇ ਨਜ਼ਰ ਆਏ। ਦੋਹਾਂ ਦੀਆਂ ਖਬਰਾਂ ਤਾਂ ਇਥੋਂ ਤੱਕ ਆਈਆਂ ਸਨ ਕਿ ਦੋਵੇਂ ਵਿਆਹ ਕਰਨ ਵਾਲੇ ਹਨ ਪਰ ਆਖੀਰਕਾਰ ਦੋਵੇਂ ਵੱਖ ਹੋ ਗਏ।
ਗੌਹਰ ਖਾਨ ਤੇ ਕੁਸ਼ਾਲ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 7' 'ਚ ਗੌਹਰ ਖਾਨ ਅਤੇ ਕੁਸ਼ਾਲ ਟੰਡਨ ਵੀ ਕਾਫੀ ਨੇੜੇ ਆਏ ਸਨ। ਥੋੜੀ ਦੇਰ ਪਹਿਲਾਂ ਕੁਸ਼ਾਲ ਨੇ ਐਲਾਨ ਕੀਤਾ ਸੀ ਕਿ ਉਹ ਗੌਹਰ ਖਾਨ ਤੋਂ ਵੱਖ ਹੋ ਗਏ ਹਨ ਪਰ ਬਾਅਦ 'ਚ ਉਨ੍ਹਾਂ ਨੇ ਕਿਹਾ ਸੀ ਕਿ ਦੋਹਾਂ ਵਿਚ ਮਾਮੂਲੀ ਝਗੜਾ ਸੀ ਅਤੇ ਹੁਣ ਉਨ੍ਹਾਂ ਦੇ ਰਿਸ਼ਤੇ 'ਚ ਸਭ ਕੁਝ ਠੀਕ ਚੱਲ ਰਿਹਾ ਹੈ।
ਬਿਪਾਸ਼ਾ ਬਸੁ ਤੇ ਹਰਮਨ ਬਾਵੇਜਾ- ਜਾਨ ਅਬ੍ਰਾਹਿਮ ਨਾਲ ਬ੍ਰੇਕਅਪ ਤੋਂ ਬਾਅਦ ਬਿਪਾਸ਼ਾ ਹਰਮਨ ਬਾਵੇਜਾ ਦੇ ਨੇੜੇ ਹੋ ਗਈ ਸੀ। ਹਰਮਨ ਨੇ ਆਪਣੀ ਫਿਲਮ ਦੇ ਪ੍ਰਮੋਸ਼ਨਲ ਟੂਰ ਦੌਰਾਨ ਸਵੀਕਾਰ ਕਰ ਲਿਆ ਸੀ ਕਿ ਉਹ ਬਿਪਾਸ਼ਾ ਨਾਲ ਪਿਆਰ ਕਰਦੇ ਹਨ ਅਤੇ ਵਿਆਹ ਦੀ ਪਲਾਨਿੰਗ ਕਰ ਰਹੇ ਹਨ। ਬਿਪਾਸ਼ਾ ਨੇ ਵੀ ਇਸ ਦਾ ਐਲਾਨ ਟਵਿੱਟਰ 'ਤੇ ਕਰ ਦਿੱਤਾ ਸੀ ਪਰ ਪਿਛਲੇ ਦਿਨੀਂ ਦੋਹਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਦੋਹਾਂ 'ਚ ਮਤਭੇਦ ਸਨ।
ਕਰਨ ਸਿੰਘ ਗਰੋਵਰ ਤੇ ਜੈਨੀਫਰ ਵਿੰਗੇਟ- ਕਰਨ ਸਿੰਘ ਗਰੋਵਰ ਅਤੇ ਜੈਨੀਫਰ ਦੇ ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਆਉਣ ਦੇ ਬਾਵਜੂਦ ਦੋਵੇਂ ਇਹ ਕਹਿੰਦੇ ਰਹੇ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਠੀਕ ਚੱਲ ਰਹੀ ਹੈ। ਆਖੀਰਕਾਰ ਕਰਨ ਨੇ ਟਵਿੱਟਰ 'ਤੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਤਲਾਕ ਦੀ ਅਰਜੀ ਦੇ ਰਹੇ ਹਨ ਅਤੇ ਦੋਵੇਂ ਇਕੱਠੇ ਨਹੀਂ ਰਹਿ ਰਹੇ। ਕਰਨ ਦੀ ਕੋ-ਸਟਾਰ ਬਿਪਾਸ਼ਾ ਬਸੁ ਨੂੰ ਇਸ ਤਕਰਾਰ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਰ ਕਰਨ ਇਸ ਮਾਮਲੇ 'ਚ ਚੁੱਪ ਹਨ।
ਅਮਰੀਕਨ ਸ਼ੋਅ ਦਾ ਹਿੰਦੀ ਐਡੀਸ਼ਨ ਲੈ ਕੇ ਆਉਣਗੇ ਅਨਿਲ ਕਪੂਰ
NEXT STORY