ਹੈਦਰਾਬਾਦ- ਬਾਲੀਵੁੱਡ ਅਭਿਨੇਤਾ ਤੇ ਫਿਲਮਕਾਰ ਫਰਹਾਨ ਅਖਤਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਹਾਲੀਵੁੱਡ ਸਟਾਰ ਰਾਬਰਟ ਡੀ ਨੀਰੋ ਦਾ ਬਹੁਤ ਡੂੰਘਾ ਪ੍ਰਭਾਵ ਹੈ ਤੇ ਉਹ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕਰਨਗੇ। ਵਜ਼ੀਰ ਨਾਂ ਦੀ ਫਿਲਮ 'ਚ ਅਮਿਤਾਭ ਬੱਚਨ ਨਾਲ ਮੁੱਖ ਭੂਮਿਕਾ ਨਿਭਾ ਰਹੇ 40 ਸਾਲਾ ਫਰਹਾਨ ਨੇ ਕਿਹਾ ਕਿ ਉਹ ਡੀ ਨੀਰੋ ਤੇ ਬੱਚਨ ਦੇ ਮੁਰੀਦ ਹਨ ਤੇ ਦੋਵਾਂ ਅਭਿਨੇਤਾਵਾਂ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਫਰਹਾਨ ਨੇ ਕਿਹਾ ਕਿ ਬੱਚਨ ਤੇ ਡੀ ਨੀਰੋ ਦੇ ਮੁਰੀਦ ਹੋਣ ਦਾ ਕਾਰਨ ਉਨ੍ਹਾਂ 'ਤੇ ਇਨ੍ਹਾਂ ਦੋਵਾਂ ਕਲਾਕਾਰਾਂ ਦਾ ਪ੍ਰਭਾਵ ਹੈ। ਜੇਕਰ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਫਿਲਮ ਵਿਚ ਉਨ੍ਹਾਂ ਨਾਲ ਕੰਮ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਡੀ ਨੀਰੋ ਇਕ ਹਿਸਾਬ ਨਾਲ ਉਨ੍ਹਾਂ ਦੇ ਆਦਰਸ਼ ਹਨ। ਉਹ ਯਕੀਨੀ ਤੌਰ 'ਤੇ ਉਨ੍ਹਾਂ ਨਾਲ ਕੰਮ ਜ਼ਰੂਰ ਕਰਨਗੇ।
ਸ਼ਾਹਰੁਖ ਨੇ ਮੰਗੀ ਕਾਜੋਲ ਲਈ ਦੁਆ
NEXT STORY