ਮੁੰਬਈ- ਸ਼ਾਹਰੁਖ ਨੇ ਡੀ. ਡੀ. ਐੱਲ. ਜੇ. ਦੀ ਕੋ-ਸਟਾਰ ਤੇ ਆਪਣੀ ਚੰਗੀ ਦੋਸਤ ਕਾਜੋਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਦੁਆ ਕੀਤੀ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਖੁਸ਼ ਰਹੇ। ਸ਼ਾਹਰੁਖ ਨੇ ਡੀ. ਡੀ. ਐੱਲ. ਜੇ. ਦੇ 1000 ਹਫਤੇ ਪੂਰੇ ਹੋਣ ਦਾ ਜਸ਼ਨ ਮਨਾਉਣ ਤੋਂ ਬਾਅਦ ਸ਼ੁੱਕਰਵਾਰ ਰਾਤ ਟਵਿਟਰ 'ਤੇ ਲਿਖਿਆ ਕਿ ਉਹ ਆਪਣੀ ਕੋ-ਸਟਾਰ ਤੇ ਦੋਸਤ ਦੀ ਇੱਜ਼ਤ ਕਰਦੇ ਹਨ। ਉਪਰ ਵਾਲੇ ਕੋਲੋਂ ਦੁਆ ਕਰਦੇ ਹਨ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਖੁਸ਼ ਰਹੇ।
ਆਦਿੱਤਿਆ ਚੋਪੜਾ ਵਲੋਂ ਡਾਇਰੈਕਟ ਉਕਤ ਫਿਲਮ 1995 'ਚ ਰਿਲੀਜ਼ ਹੋਈ ਸੀ ਤੇ ਅੱਜ ਵੀ ਸਿਨੇਮਾਘਰਾਂ 'ਚ ਲੱਗੀ ਹੋਈ ਹੈ। ਸ਼ਾਹਰੁਖ-ਕਾਜੋਲ ਦੀ ਆਨਸਕ੍ਰੀਨ ਜੋੜੀ ਬਾਜ਼ੀਗਰ, ਕਰਨ ਅਰਜੁਨ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ ਤੇ ਮਾਈ ਨੇਮ ਇਜ਼ ਖਾਨ ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਥਾਂ ਬਣਾਉਣ 'ਚ ਸਫਲ ਰਹੀ ਹੈ।
ਤਾਂ ਹੁਣ ਇਥੇ ਧਮਾਲ ਮਚਾਉਂਦੀ ਨਜ਼ਰ ਆਵੇਗੀ ਸੰਨੀ ਲਿਓਨ
NEXT STORY