ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ਦੀ ਵਰਤੋਂ 'ਚ ਪਹਿਲੇ ਨੰਬਰ 'ਤੇ ਹਨ। ਇਹ ਗੱਲ ਟਵਿੱਟਰ 'ਤੇ ਉਨ੍ਹਾਂ ਦੇ 1.2 ਕਰੋੜ ਪ੍ਰਸ਼ੰਸ਼ਕ ਹੋਣ ਤੋਂ ਸਾਬਤ ਹੁੰਦੀ ਹੈ।
ਅਮਿਤਾਭ ਨੇ ਅੱਜ ਟਵਿੱਟਰ 'ਤੇ ਲਿਖਿਆ ਹੈ, 'ਫੋਲੋ ਕਰਨ ਲਈ ਤੁਹਾਡਾ ਧੰਨਵਾਦ। ਰੱਬ ਕਰੇ ਤੁਸੀਂ ਅਜਿਹਾ ਕਰਦੇ ਰਹੋ ਅਤੇ ਮੈਂ ਹਰ ਦਿਨ ਤੁਹਾਡੇ ਨਾਲ ਜੁੜਿਆ ਰਵਾਂ।' ਮਹਾਨਾਇਕ ਇਸ ਸਮੇਂ ਇਸ ਡਿਜੀਟਲ ਪਲੇਟਫਾਰਮ ਦੀ ਵਰਤੋਂ 'ਸਵੱਛ ਭਾਰਤ ਅਭਿਆਨ' ਦਾ ਪ੍ਰਚਾਰ ਕਰਨ ਲਈ ਕਰ ਰਹੇ ਹਨ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਭਾਰਤ ਸਾਫ ਸਫਾਈ ਵਾਲਾ ਬਣੇਗਾ। ਮੈਨੂੰ ਆਪਣੇ ਵਿਚਾਰ, ਸਵਾਲ ਅਤੇ ਸੁਝਾਅ ਭੇਜੋ।
ਦੱਖਣ ਅਫਰੀਕਾ ਦੀ ਸੁੰਦਰੀ ਨੇ ਆਪਣੇ ਨਾਂ ਕੀਤਾ 'ਮਿਸ ਵਰਲਡ 2014' ਦਾ ਖਿਤਾਬ (ਦੇਖੋ ਤਸਵੀਰਾਂ)
NEXT STORY