ਨਵੀਂ ਦਿੱਲੀ- ਦੱਖਣ ਅਫਰੀਕਾ ਦੀ ਸੁੰਦਰੀ ਰੋਲੀਨ ਸਟ੍ਰਾਸ ਨੂੰ ਐਤਵਾਰ ਨੂੰ ਇਸ ਸਾਲ ਦੇ ਮਿਸ ਵਰਲਡ ਖਿਤਾਬ ਨਾਲ ਨਵਾਜਿਆ ਗਿਆ ਜਦੋਂ ਕਿ ਭਾਰਤ ਦੀ ਕੋਇਲ ਰਾਣਾ ਟੌਪ 10 ਸੁੰਦਰੀਆਂ 'ਚ ਹੀ ਆਪਣਾ ਸਥਾਨ ਬਣਾ ਸਕੀ। ਲੰਡਨ 'ਚ ਹੋਈ ਇਸ ਪ੍ਰਤੀਯੋਗਿਤਾ 'ਚ ਮਿਸ ਹੰਗਰੀ ਏਦਿਨਾ ਕੁਲਸਰ ਦੂਜੇ ਅਤੇ ਮਿਸ ਅਮਰੀਕਾ ਐਲੀਜ਼ਾਬੇਥ ਸੈਫਰਿਟ ਤੀਜੇ ਸਥਾਨ 'ਤੇ ਰਹੀਆਂ। ਇਸ ਪ੍ਰਤੀਯੋਗਿਤਾ ਦੇ ਅਤੈਵਾਰ ਦੇ ਪ੍ਰਸਾਰਣ ਨੂੰ ਕਰੋੜਾਂ ਦਰਸ਼ਕਾਂ ਨੇ ਦੇਖਿਆ।
ਜ਼ਿਕਰਯੋਗ ਹੈ ਕਿ ਆਖਰੀ ਵਾਰੀ ਭਾਰਤ ਦੀ ਪ੍ਰਿਯੰਕਾ ਚੋਪੜਾ ਨੇ ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਜੈਪੁਰ 'ਚ ਪੈਦਾ ਹੋਈ 21 ਸਾਲਾਂ ਕੋਇਲ ਟੌਪ 10 ਸੁੰਦਰੀਆਂ 'ਚ ਸ਼ਾਮਲ ਹੋਈ ਪਰ ਆਖਰੀ 5 'ਚ ਜਗ੍ਹਾ ਨਾ ਬਣਾ ਸਕੀ। ਫਾਲਗੁਨੀ ਐਂਡ ਸ਼ੇਨ ਪੀਕੌਕ ਗਾਊਨ ਪਹਿਨੇ ਕੋਇਲ ਨੇ ਦੁਨੀਆ ਦੇ ਸਰਵਸ੍ਰੇਸ਼ਠ ਡਿਜ਼ਾਈਨਰ ਦਾ ਉਪ-ਖਿਤਾਬ ਜਿੱਤਿਆ। ਉਨ੍ਹਾਂ ਨੇ 'ਬਿਊਟੀ ਵਿਦ ਏ ਪਰਪਜ਼' ਦਾ ਖਿਤਾਬ ਕੀਨਿਆ, ਗੁਆਨਾ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੀਆਂ ਸੁੰਦਰੀਆਂ ਨਾਲ ਸਾਂਝਾ ਕੀਤਾ। ਇਸ ਪ੍ਰੋਗਰਾਮ ਤੋਂ ਬਾਅਦ ਕੋਇਲ ਨੇ ਕਿਹਾ, ''ਮੈਂ ਇਸ ਸ਼ਾਨਦਾਰ ਸਫਰ ਦੌਰਾਨ ਮਿਲੇ ਸਹਿਯੋਗ ਲਈ ਮਿਸ ਇੰਡੀਆ ਆਰਗੇਨਾਈਜ਼ੇਸ਼ਨ, ਆਪਣੇ ਪਰਿਵਾਰ ਅਤੇ ਦੋਸਤਾਂ ਦੀ ਧੰਨਵਾਦੀ ਹਾਂ। ਇਹ ਇਕ ਅਦਭੁਤ ਤਜ਼ੁਰਬਾ ਰਿਹਾ।''
ਬਿੱਗ ਬੌਸ 8: ਕਰਿਸ਼ਮਾ ਦੀ ਹਰਕਤ ਕਾਰਨ ਅੱਗ ਬਬੂਲਾ ਹੋਏ ਸਲਮਾਨ
NEXT STORY