ਮੁੰਬਈ- ਫਿਲਮੀ ਪਰਦੇ 'ਤੇ ਕਮਾਲ ਕਰਨ ਵਾਲੇ ਸਿਤਾਰਿਆਂ ਨੂੰ ਸਟਾਰਡਸਟ ਅਵਾਰਡ 2014 ਨਾਲ ਸਨਮਾਨਿਤ ਕੀਤਾ ਗਿਆ। ਫਿਲਮ 'ਹੈਪੀ ਨਿਊ ਈਅਰ' ਲਈ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਨੂੰ ਸਟਾਰ ਆਫ ਦਾ ਈਅਰ ਦਾ ਅਵਾਰਡ ਦਿੱਤਾ ਗਿਆ। ਜਦਕਿ ਫਿਲਮ 'ਹੈਦਰ' ਲਈ ਸ਼ਾਹਿਦ ਕਪੂਰ ਅਤੇ 'ਮੈਰੀਕਾਮ' ਲਈ ਪ੍ਰਿਯੰਕਾ ਚੋਪੜਾ ਨੂੰ ਬੈਸਟ ਅਭਿਨੇਤਾ ਨੂੰ ਅਵਾਰਡ ਦਿੱਤਾ ਗਿਆ। ਸਟਾਰਡਸਟ 2014 ਬੈਸਟ ਫਿਲਮ ਅਵਾਰਡ ਵੀ 'ਹੈਪੀ ਨਿਊ ਈਅਰ' ਦੇ ਨਾਂ ਰਿਹਾ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਅਵਾਰਡ ਫੰਕਸ਼ਨ 'ਚ ਇੰਟਰਨੈਸ਼ਨਲ ਆਈਕਾਨ ਆਫ ਦਿ ਈਅਰ ਦੇ ਖਿਤਾਬ ਨਾਲ ਨਵਾਜਿਆ ਗਿਆ। ਜਦਕਿ ਫਰਹਾ ਖਾਨ ਨੂੰ 'ਦਿ ਅਚੀਵਰ ਡ੍ਰੀਮ ਡਾਈਰੈਕਟਰ' ਦਾ ਅਵਾਰਡ ਮਿਲਿਆ। ਇਸ ਤੋਂ ਇਲਾਵਾ ਬੈਸਟ ਅਭਿਨੇਤਾ ਸਪੋਟਿੰਗ ਰੋਲ ਦਾ ਅਵਾਰਡ ਗੋਵਿੰਦਾ ਫਿਲਮ 'ਕਿਲ ਦਿਲ', ਲਾਈਫਟਾਈਮ ਅਚੀਵਮੈਂਟ ਅਵਾਰਡ 'ਆਸ਼ਾ ਪਾਰੇਖ' ਦੇ ਨਾਂ ਰਿਹਾ। ਬੈਸਟ ਪਲੇਅ ਬੈਕ ਸਿੰਗਰ ਹਨੀ ਸਿੰਘ ਅਤੇ ਕਨਿਕਾ ਕਪੂਰ ਰਹੇ। ਜੋੜੀ ਆਫ ਦਾ ਈਅਰ ਰਣਵੀਰ ਸਿੰਘ ਅਤੇ ਅਰਜੁਨ ਕਪੂਰ ਰਹੇ। ਸੁਪਰਸਟਾਰ ਆਫ ਦਾ ਈਅਰ ਆਲੀਆ ਭੱਟ ਅਤੇ ਟਾਈਗਰ ਸ਼ਰਾਫ। ਸਟਾਈਲ ਦੀਵਾ ਅਵਾਰਡ ਜੈਕਲੀਨ ਫਰਨਾਡਿਸ ਦੇ ਨਾਂ ਰਿਹਾ। ਪ੍ਰਾਈਡ ਆਫ ਦਾ ਇੰਡਸਟਰੀ ਅਵਾਰਡ ਅਨੁਪਮ ਖੈਰ ਦੇ ਨਾਂ ਰਿਹਾ।
ਸਲਮਾਨ ਨੂੰ ਭਰੋਸਾ ਸੀ ਕਿ 'ਡੀ. ਡੀ. ਐੱਲ. ਜੇ' ਚੱਲੇਗੀ: ਸ਼ਾਹਰੁਖ (ਦੇਖੋ ਤਸਵੀਰਾਂ)
NEXT STORY