ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਦਿਲਵਾਲੇ ਦੁਲਹਨੀਆਂ ਲੇ ਜਾਏਂਗੇ' (ਡੀ. ਡੀ. ਅੱੈਲ. ਜੇ) ਦੇ ਸੁਪਰਹਿੱਟ ਹੋਣ ਦੀ ਭਵਿੱਖਵਾਣੀ ਕੀਤੀ ਸੀ। ਸ਼ਾਹਰੁਖ ਖਾਨ ਅਤੇ ਕਾਜੋਲ ਦੀ ਜੋੜੀ ਵਾਲੀ ਫਿਲਮ 'ਡੀ. ਡੀ. ਐੱਲ. ਜੇ.' ਨੇ ਅਜੇ ਹਾਲ ਹੀ 'ਚ ਆਪਣੀ ਰਿਲੀਜ਼ਿੰਗ ਦੇ 1000 ਹਫਤੇ ਪੂਰੇ ਕੀਤੇ ਹਨ। ਯਸ਼ ਚੋਪੜਾ ਦੀ ਬਣਾਈ ਅਤੇ ਆਦਿਤਿਆ ਚੋਪੜਾ ਵਲੋਂ ਨਿਰਦੇਸ਼ਿਤ 'ਡੀ. ਡੀ. ਐੱਲ. ਜੇ.' 20 ਅਕਤੂਬਰ 1995 ਨੂੰ ਰਿਲੀਜ਼ ਹੋਈ ਸੀ ਅਤੇ ਅੱਜ ਵੀ ਇਹ ਮਰਾਠਾ ਮੰਦਰ 'ਚ ਦਿਖਾਈ ਜਾ ਰਹੀ ਹੈ।
ਸ਼ਾਹਰੁਖ ਅਜੇ ਹਾਲ ਹੀ 'ਚ 'ਡੀ. ਡੀ. ਐੱਲ. ਜੇ.' ਦੀ ਸਫਲਤਾ ਦਾ ਜਸ਼ਨ ਮਨਾਉਣ 'ਕਾਮੇਡੀ ਨਾਈਟਸ ਵਿਦ ਕਪਿਲ' ਸ਼ੋਅ 'ਚ ਪਹੁੰਚੇ ਸਨ। ਉਨ੍ਹਾਂ ਨੇ ਇਥੇ ਫਿਲਮ 'ਚ ਕੰਮ ਕਰਨ ਦੇ ਤਜ਼ੁਰਬੇ ਅਤੇ ਉਸ ਤੋਂ ਬਾਅਦ ਆਪਣੇ ਸਫਰ ਨਾਲ ਜੂੜੀਆਂ ਕਈ ਗੱਲਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਸਿਰਫ ਸਲਮਾਨ ਨੂੰ 'ਡੀ. ਡੀ. ਐੱਲ. ਜੇ.' ਦੀ ਸਫਲਤਾ ਨੂੰ ਲੈ ਕੇ ਪੂਰਾ ਭਰੋਸਾ ਸੀ। 'ਡੀ. ਡੀ. ਅੱੈਲ. ਜੇ.' ਤੋਂ ਪਹਿਲਾਂ 'ਬਾਜ਼ੀਗਰ' ਅਤੇ 'ਡਰ' ਵਰਗੀਆਂ ਫਿਲਮਾਂ 'ਚ ਨੈਗੇਟਿਵ ਕਿਰਦਾਰ ਅਦਾ ਕਰ ਚੁੱਕੇ ਸ਼ਾਹਰੁਖ ਖਾਨ ਖੁਦ ਇਸ ਗੱਲ ਨੂੰ ਲੈ ਕੇ ਦੁਵਿਧਾ 'ਚ ਸਨ ਕਿ ਦਰਸ਼ਕ ਉਨ੍ਹਾਂ ਨੂੰ ਰੋਮਾਂਟਿਕ ਹੀਰੋ ਦੇ ਤੌਰ 'ਤੇ ਸਵੀਕਾਰ ਕਰਨਗੇ ਜਾਂ ਨਹੀਂ। ਬਹੁਤੇ ਲੋਕਾਂ ਨੂੰ ਲੱਗਿਆ ਸੀ ਕਿ ਇਸ ਫਿਲਮ ਨੂੰ ਕਰਨ ਦਾ ਉਨ੍ਹਾਂ ਦਾ ਫੈਸਲਾ ਗਲਤ ਹੈ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਨਹੀਂ ਚੱਲੇਗੀ। ਸ਼ਾਹਰੁਖ ਨੇ ਕਿਹਾ ਸਲਮਾਨ ਨੂੰ ਨਾ ਸਿਰਫ 'ਡੀ. ਡੀ. ਐੱਲ. ਜੇ.' ਦੇ ਸੁਪਰਹਿੱਟ ਹੋਣ ਦਾ ਭਰੋਸਾ ਸੀ ਸਗੋਂ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਫਿਲਮ ਉਨ੍ਹਾਂ ਦੀ ਫਿਲਮ 'ਮੈਨੇ ਪਿਆਰ ਕੀਆ' ਤੋਂ ਵੀ ਜ਼ਿਆਦਾ ਚੱਲੇਗੀ
ਸੈਕਸ ਰੈਕਟ ਦੇ ਦੋਸ਼ 'ਚ ਫੜੀ ਗਈ ਸ਼ਵੇਤਾ ਨੇ ਮੀਡੀਆ 'ਤੇ ਕੱਢੀ ਭੜਾਸ (ਦੇਖੋ ਤਸਵੀਰਾਂ)
NEXT STORY