ਜਲੰਧਰ : ਆਪਣੀ ਆਵਾਜ਼ ਅਤੇ ਗਾਉਣ ਦੇ ਅਨੋਖੇ ਢੰਗ ਨਾਲ ਲੋਕਾਂ ਨੂੰ ਆਪਣਾ ਮੁਰੀਦ ਬਣਾਉਣ ਵਾਲੇ ਦਰਸ਼ਨ ਲੱਖੇਵਾਲ ਨੇ ਹੁਣ ਇਕ ਹੋਰ ਨਵਾਂ ਗੀਤ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਗੀਤ ਦੂਜੇ ਗੀਤਾਂ ਨਾਲੋਂ ਬਿਲਕੁਲ ਵੱਖ ਹੈ। ਇਸ ਗੀਤ ਵਿਚ ਦਰਸ਼ਨ ਨੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਦੇ ਇਕ ਗੀਤ 'ਲਵ ਡੋਜ਼' ਦਾ ਉਲਟ ਗੀਤ ਪੇਸ਼ ਕੀਤਾ ਹੈ। ਜਿਸ ਨੂੰ ਸੁਣ ਕੇ ਇਕ ਵਾਰ ਤਾਂ ਹਾਸਾ ਹੀ ਬੰਦ ਨਹੀਂ ਹੁੰਦਾ। ਬਾਕੀ ਗੀਤਾਂ ਵਾਂਗ ਇਹ ਗੀਤ ਵੀ ਦਰਸ਼ਨ ਨੇ ਲਿਖਿਆ ਵੀ ਆਪ ਹੈ, ਗਾਇਆ ਵੀ ਆਪ ਹੈ ਅਤੇ ਮਿਊਜ਼ਿਕ ਵੀ ਪਹਿਲਾਂ ਵਾਂਗ ਆਪ ਹੀ ਦਿੱਤਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿਵੇਂ ਯੋ-ਯੋ ਹਨੀ ਸਿੰਘ ਦੇ ਮਸ਼ਹੂਰ ਗੀਤ 'ਲਵ ਡੋਜ਼' ਨੂੰ ਦਰਸ਼ਨ ਲੱਖੇਵਾਲ ਨੇ ਤੋੜ-ਮਰੋੜ ਕੇ ਹਾਸੇ 'ਚ ਪੇਸ਼ ਕੀਤਾ ਹੈ।
ਇਸ ਤੋਂ ਪਹਿਲਾਂ ਦਰਸ਼ਨ ਵਲੋਂ ਗਾਏ ਗਏ ਤਿੰਨ ਗੀਤ 'ਨੰਗ ਪੁਣੇ ਦਾ ਬੁਖਾਰ', 'ਯਾਰਾਂ ਦੇ ਅਹਿਸਾਨ' ਤੇ 'ਤੇਰੀ ਚੜ੍ਹਦੀ ਜਵਾਨੀ' ਨੂੰ ਲੋਕਾਂ ਵਲੋਂ ਲੱਖਾਂ ਦੀ ਗਿਣਤੀ 'ਚ ਲਾਈਕ ਆ ਰਹੇ ਹਨ। ਇਨ੍ਹਾਂ ਗੀਤਾਂ ਨੂੰ ਫੇਸਬੁੱਕ, ਵਟਸਐਪ ਅਤੇ ਯੂਟਿਊਬ 'ਤੇ ਖੂਬ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੱਲ ਤੱਕ ਜਿਹੜਾ ਕਲਾਕਾਰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਸੀ, ਅੱਜ ਉਸ ਨੂੰ ਦੇਸ਼ 'ਚੋਂ ਹੀ ਨਹੀਂ ਸਗੋਂ ਵਿਦੇਸ਼ਾਂ 'ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਦਰਸ਼ਨ ਲਈ ਸਭ ਤੋਂ ਵੱਡੀ ਉਪਲੱਬਧੀ ਹੈ।
ਅਕਾਲੀ ਦਲ ਉਹ ਭੁੱਲਿਆ, ਜੋ ਯਾਦ ਰੱਖਣਾ ਬਹੁਤ ਜ਼ਰੂਰੀ ਸੀ!
NEXT STORY