ਚੰਡੀਗੜ੍ਹ-ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਐਤਵਾਰ ਨੂੰ ਉਹ ਮਹੱਤਵਪੂਰਨ ਦਿਨ ਭੁੱਲ ਬੈਠਾ, ਜੋ ਉਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਸੀ। ਸ਼੍ਰੋਮਣੀ ਅਕਾਲੀ ਦਲ ਆਪਣਾ ਹੀ 95ਵਾਂ ਸਥਾਪਨਾ ਦਿਵਸ ਐਤਵਾਰ ਨੂੰ ਭੁੱਲ ਗਿਆ।
ਸਥਾਪਨਾ ਦਿਵਸ 'ਤੇ ਨਾਂ ਤਾਂ ਪਾਰਟੀ ਵਲੋਂ ਆਗੂਆਂ ਅਤੇ ਵਰਕਰਾਂ ਦੇ ਨਾਂ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਸਥਾਪਨਾ ਦਿਵਸ ਨੂੰ ਪਾਰਟੀ ਪੱਧਰ 'ਤੇ ਕਿਤੇ ਵੀ ਮਨਾਇਆ ਨਹੀਂ ਗਿਆ। ਇਸ ਮੌਕੇ ਪਾਰਟੀ ਦੇ ਬੁਲਾਰਿਆਂ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ। ਸਿਰਫ ਇੰਨਾ ਹੀ ਨਹੀਂ, ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ 'ਚ ਵੀ ਮਾਹੌਲ ਸੁੰਨਮਸਾਨ ਰਿਹਾ।
ਹਾਲਾਂਕਿ ਕੁਝ ਥਾਵਾਂ 'ਤੇ ਪਾਰਟੀ ਹਾਈਕਮਾਨ ਦੀ ਗੈਰਹਾਜ਼ਰੀ 'ਚ ਇੱਕਾ-ਦੁੱਕਾ ਇਲਾਕੇ ਦੇ ਆਗੂਆਂ ਨੇ ਇਸ ਦਿਵਸ ਨੂੰ ਮਨਾਉਣ ਦੀ ਪਹਿਲ ਜ਼ਰੂਰ ਕੀਤੀ। ਇਸ ਬਾਰੇ ਜਦੋਂ ਪਾਰਟੀ ਦੇ ਬੁਲਾਰੇ ਸ. ਵਿਰਸਾ ਸਿੰਘ ਵਲਟੋਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਪਾਰਟੀ ਵਲੋਂ ਉਚੇਚੇ ਤੌਰ 'ਤੇ ਸਥਾਪਨਾ ਦਿਵਸ ਨਹੀਂ ਮਨਾਇਆ ਗਿਆ ਪਰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਮੂਹ ਆਗੂਆਂ ਨੂੰ ਮੁਬਾਰਕਾਂ ਜ਼ਰੂਰ ਦਿੱਤੀਆਂ।
ਪੰਜਾਬ ਦੀ ਅਹਿਮ ਲੋੜ ਹੈ ਸਪੈਸ਼ਲ ਐਜੁਕੇਸ਼ਨ ਯੂਨੀਵਰਸਿਟੀ : ਓਬਰਾਏ
NEXT STORY