ਜਲੰਧਰ (ਰਾਜੇਸ਼, ਬੈਂਸ) : ਵਿਆਹ ਦਾ ਝਾਂਸਾ ਦੇ ਕੇ ਕਾਲਜ ਦੀ 20 ਸਾਲਾ ਵਿਦਿਆਰਥਣ ਨਾਲ ਕਰੀਬ 1 ਸਾਲ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨ ਨੂੰ ਪੁਲਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਏ. ਪੀ. ਜੇ. ਕਾਲਜ ਵਿਚ ਬੀ. ਏ. ਭਾਗ ਦੂਸਰਾ ਦੀ ਵਿਦਿਆਰਥਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਕਾਲਜ ਵਿਚ ਹੀ ਪੜ੍ਹਨ ਵਾਲੇ ਨੌਜਵਾਨ ਸ਼ੁਭਮ ਸੋਢੀ ਨਾਲ ਉਸ ਦਾ ਪਿਛਲੇ 3 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ, ਜਿਸ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕਹਿ ਕੇ ਉਸ ਨਾਲ ਕਰੀਬ 1 ਸਾਲ ਤੱਕ ਸਰੀਰਕ ਸਬੰਧ ਬਣਾਏ ਪਰ ਬਾਅਦ ਵਿਚ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਮਾਂ ਯੋਗਾ ਟੀਚਰ ਹੈ ਤੇ ਪਿਤਾ ਵਿਦੇਸ਼ 'ਚ ਹਨ।
ਪੀੜਤ ਲੜਕੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਸ਼ਿਕਾਇਤ 'ਤੇ ਪੁਲਸ ਨੇ ਕਰੀਬ 5 ਮਹੀਨੇ ਪਹਿਲਾਂ ਟੈਗੋਰ ਨਗਰ ਵਾਸੀ ਸ਼ੁਭਮ ਸੋਢੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸੀ। ਬਾਅਦ 'ਚ ਜਦੋਂ ਪਤਾ ਚਲਿਆ ਕਿ ਲੜਕੀ ਗਰਭਵਤੀ ਹੈ ਤਾਂ ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਸ ਉਕਤ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜੋ ਕਿ ਸ਼ਰੇਆਮ ਘੁੰਮ ਰਿਹਾ ਹੈ ਅਤੇ ਰਾਜ਼ੀਨਾਮੇ ਲਈ ਦਬਾਅ ਪਾ ਰਿਹਾ ਹੈ। ਦੂਸਰੇ ਪਾਸੇ ਥਾਣਾ ਨੰ. 6 ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਦੋਸ਼ੀ ਦੇ ਘਰ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਉਹ ਫਰਾਰ ਹੈ ਅਤੇ ਲੜਕੇ ਨੇ ਹਾਈਕੋਰਟ 'ਚ ਜ਼ਮਾਨਤ ਲਈ ਅਰਜ਼ੀ ਲਗਾਈ ਹੋਈ ਹੈ।
ਆਸ਼ੂਤੋਸ਼ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
NEXT STORY