ਰੋਮ-(ਕੈਂਥ)-ਫਤਿਹਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਐਤਵਾਰ ਨੂੰ ਬੈਲਜ਼ੀਅਮ ਦੇ ਇਤਿਹਾਸਕ ਸ਼ਹਿਰ ਈਪਰ ਪਹੁੰਚ ਕੇ ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦੇ ਹੋਏ ਸਿੱਖਾਂ ਸਮੇਤ ਸਮੂਹ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਿੱਖ ਨਸਲਕੁਸ਼ੀ ਬਾਰੇ ਯੂਰਪੀਅਨ ਪਾਰਲੀਮੈਂਟ 'ਚ ਹੋਈ ਲਾਬੀ 'ਚ ਹਿੱਸਾ ਲੈਣ ਖਾਸ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਖਾਲਸਾ ਨੇ ਈਪਰ ਵਿਚਾਲੇ ਬੈਡਫੋਰਡ ਸ਼ਮਸ਼ਾਨਘਾਟ ਜਾ ਕੇ ਉਥੋਂ ਦਫਨਾਏ ਕਿਸ਼ਨ ਸਿੰਘ ਤੇ ਬਾਕੀ ਭਾਰਤੀ ਫੌਜੀਆਂ ਦੀਆਂ ਕਬਰਾਂ ਦਾ ਦੌਰਾ ਕੀਤਾ।
ਜੂਨ 1984 'ਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਨਾਰਵੇ ਵਿਖੇ ਭਾਰਤੀ ਦੂਤਘਰ 'ਚ ਫਸਟ ਸੈਕਟਰੀ ਦੇ ਅਹੁਦੇ ਨੂੰ ਠੋਕਰ ਮਾਰਨ ਵਾਲੇ ਹਰਿੰਦਰ ਸਿੰਘ ਨੇ ਪਿੰਡ ਹੌਲੇਬੇਕੇ ਵਿਖੇ ਭਾਰਤੀ ਫੌਜੀ ਦੀ ਵਿਸ਼ਵ ਜੰਗ 'ਚ ਸ਼ਮੂਲੀਅਤ ਦੀ ਯਾਦ ਨੂੰ ਦਰਸਾਉਂਦੀ ਯਾਦਗਾਰ ਦਾ ਦੌਰਾ ਵੀ ਕੀਤਾ। ਪਹਿਲੀ ਸੰਸਾਰ ਜੰਗ ਦੇ ਸਮਾਰਕ ਮੀਨਨ ਗੇਟ 'ਤੇ ਜਾ ਕੇ ਖਾਲਸਾ ਨੇ ਮਨੁੱਖਤਾ ਦੀ ਅਜ਼ਾਦੀ ਲਈ ਜਾਨਾਂ ਵਾਰ ਗਏ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵਿਜਟਰ ਬੁੱਕ 'ਚ ਲਿਖਿਆ ਕਿ ਕਾਸ਼ ਮੇਰੇ ਮੁਲਖ ਦੇ ਹੁਕਮਰਾਨ ਇਨ੍ਹਾਂ ਮੁਲਖਾਂ ਵਾਂਗ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ।
ਸਿੱਖ ਧਰਮ ਦੀ ਵੱਖਰੀ ਪਛਾਣ ਲਈ ਸੰਵਿਧਾਨਕ ਸੋਧ ਲਾਜ਼ਮੀ : ਡੋਗਰਾਵਾਲਾ
NEXT STORY