ਮਿਲਾਨ-(ਸਾਬੀ ਚੀਨੀਆ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਵਲੋਂ ਧਾਰਾ 25ਬੀ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਆਨਲਾਈਨ ਪਟੀਸ਼ਨ ਦਾ ਸਮਰਥਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਡੋਗਰਾਵਾਲਾ ਨੇ ਕਿਹਾ ਕਿ ਸਿੱਖ ਧਰਮ ਦੀ ਆਪਣੀ ਵੱਖਰੀ ਪਛਾਣ ਹੈ। ਜਿਸ ਕਾਰਨ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਧਾਰਾ 25ਬੀ 'ਚ ਜਲਦੀ ਤੋਂ ਜਲਦੀ ਸੰਵਿਧਾਨਕ ਸੋਧ ਕਰਕੇ ਸਿੱਖ ਧਰਮ ਨੂੰ ਬਣਦਾ ਹੱਕ ਅਤੇ ਮਾਣ ਮਰਿਆਦਾ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ।
ਧਾਰਾ 25ਬੀ 'ਚ ਸੰਵਿਧਾਨਕ ਸੋਧ ਕਰਵਾਉਣ ਲਈ ਅਕਾਲੀ ਲੀਡਰਸ਼ਿਪ ਵਲੋਂ ਪੂਰਾ ਸ਼ਘਰਸ਼ ਕੀਤਾ ਜਾ ਰਿਹਾ ਹੈ। ਆਸ ਕਰਦੇ ਹਾਂ ਕਿ ਆਉਂਦੇ ਦਿਨਾਂ 'ਚ ਕੇਂਦਰ ਸਰਕਾਰ ਇਸ ਕਾਨੂੰਨ 'ਚ ਸੋਧ ਕਰਕੇ ਸਿੱਖ ਧਰਮ ਪੱਖੀ ਫੈਸਲਾ ਲਾਜ਼ਮੀ ਸੁਣਾਏਗੀ। ਉਨ੍ਹਾਂ ਕੇਂਦਰ ਕੋਲੋ ਮੰਗ ਕੀਤੀ ਹੈ ਕਿ ਅਜਿਹੇ ਸਾਰੇ ਕਾਨੂੰਨਾਂ ਦੀ ਪੜਚੋਲ ਕਰਕੇ ਸੰਵਿਧਾਨਕ ਸੋਧ ਕੀਤੀ ਜਾਵੇ, ਜਿਨ੍ਹਾਂ ਤੋਂ ਆਪਸੀ ਭਾਈਚਾਰਕ ਸਾਂਝ ਅਤੇ ਘੱਟ ਗਿਣਤੀਆਂ ਦੀ ਹੋਂਦ ਨੂੰ ਖਤਰਾ ਹੋਵੇ।
ਵਿਵੇਕ ਮੂਰਤੀ 'ਤੇ ਸੀਨੇਟ 'ਚ ਵੋਟਿੰਗ ਤੋਂ ਪਹਿਲਾਂ ਭਾਰਤੀ ਮੂਲ ਦੇ ਅਮਰੀਕੀਆਂ ਨੇ ਚਲਾਈ ਮੁਹਿੰਮ
NEXT STORY