ਨਿਊਯਾਰਕ- ਮੋਟਾਪਾ ਆਧੁਨਿਕ ਜੀਵਨਸ਼ੈਲੀ ਦੀ ਸਭ ਤੋਂ ਵੱਡੀ ਸਮੱਸਿਆ ਬਣ ਕੇ ਉਭਰੀ ਹੈ ਅਤੇ ਉਸ ਦੇ ਨਿੱਤ ਨਵੀਆਂ-ਨਵੀਆਂ ਔਸ਼ਧੀਆਂ ਅਤੇ ਉਪਾਅ ਲੱਭੇ ਜਾ ਰਹੇ ਹਨ, ਪਰ ਹਾਲ ਹੀ 'ਚ ਹੋਏ ਇਕ ਤਾਜ਼ਾ ਸ਼ੋਧ ਤੋਂ ਪਤਾ ਚੱਲਿਆ ਹੈ ਕਿ ਅਸਲ 'ਚ ਮੋਟਾਪੇ ਨਾਲ ਲੜਣ 'ਚ ਕਾਰਗਰ ਇਕ ਤਰ੍ਹਾਂ ਦੀ ਪ੍ਰੋਟੀਨ ਸਾਡੇ ਸਰੀਰ 'ਚ ਹੀ ਮੌਜੂਦ ਹੈ।
ਖੋਜ ਅਨੁਸਾਰ ਮਨੁੱਖੀ ਕੋਸ਼ੀਕਾਵਾਂ 'ਚ ਹੋਰ ਪ੍ਰੋਟੀਨਾਂ ਦੇ ਸੰਸ਼ਲੇਸ਼ਣ ਨੂੰ ਕੰਟਰੋਲ ਕਰਨ ਵਾਲਾ ਪ੍ਰੋਟੀਨ ਅਸਲ 'ਚ ਸਰੀਰ 'ਚ ਵਸਾ ਦੇ ਪੱਧਰ ਨੂੰ ਕੰਟਰੋਲ ਰੱਖਣ 'ਚ ਵੀ ਸਮਰੱਥ ਹੈ। ਖੋਜ ਕੀੜੇ-ਮਕੌੜੇ 'ਚ ਪਾਏ ਜਾਣ ਵਾਲੇ ਪ੍ਰੋਟੀਨ 'ਮੈਫ1' 'ਤੇ ਲਾਗੂ ਹੁੰਦਾ ਹੈ, ਪਰ ਮਨੁੱਖੀ ਸਰੀਰ 'ਚ ਪਾਇਆ ਜਾਣ ਵਾਲਾ ਇਹ ਸੰਰਚਨਾ ਵਾਲਾ ਪ੍ਰੋਟੀਨ ਕੋਸ਼ਿਕਾ 'ਚ ਪ੍ਰੋਟੀਨ ਉਤਪਾਦਨ ਨੂੰ ਵੀ ਕੰਟਰੋਲ ਕਰਦਾ ਹੈ। ਜਿਸ ਨਾਲ ਇਸ ਗੱਲ ਦੀ ਉਮੀਦ ਵੀ ਵੱਧਦੀ ਹੈ ਕਿ ਇਹ ਵਸਾ ਭੰਡਾਰਣ ਨੂੰ ਵੀ ਕੰਟਰੋਲ ਕਰ ਸਕਦਾ ਹੈ। ਖੋਜ ਦੇ ਲੇਖਕ ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ ਡੇਵਿਸ 'ਚ ਸਹਾਇਕ ਪ੍ਰੋਫੈਸਰ ਸੀਨ ਕੁਰਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕਾਰਜਪ੍ਰਣਾਲੀ ਵਾਲਾ ਪ੍ਰੋਟੀਨ ਵਸਾ ਕੰਟਰੋਲ ਕਰਨ ਵਾਲੀ ਔਸ਼ਧੀ ਨਿਰਮਾਤਾਵਾਂ ਲਈ ਇਕ ਨਵਾਂ ਟੀਚਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ 'ਮੈਫ1' ਬਾਰੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਤਾ ਹੈ, ਪਰ ਅਜੇ ਤੱਕ ਇਸ ਦਾ ਕਿਸੇ ਇਕ ਕੋਸ਼ਿਕਾ 'ਚ ਹੀ ਅਧਿਐਨ ਕੀਤਾ ਗਿਆ ਹੈ ਅਤੇ ਇਸ ਨੂੰ ਪ੍ਰੋਟੀਨ ਸੰਸ਼ਲੇਸ਼ਣ ਨੂੰ ਕੰਟਰੋਲ ਕਰਨ ਵਾਲੇ ਏਜੰਟ ਦੇ ਰੂਪ 'ਚ ਹੀ ਪਛਾਣਿਆ ਜਾਂਦਾ ਰਿਹਾ ਹੈ।
ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਲਿਬਰਲ ਨਾਮੀਨੇਸ਼ਨ ਜਿੱਤੀ
NEXT STORY