ਫਾਜ਼ਿਲਕਾ (ਨਾਗਪਾਲ): ਫਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਰੇਲਵੇ ਓਵਰਬ੍ਰਿਜ ਦੇ ਨੇੜੇ ਕਾਰ ਅਤੇ ਮੋਟਰ ਸਾਈਕਲ ਵਿਚਾਲੇ ਟੱਕਰ ਹੋਣ ਕਾਰਨ ਇਕ ਔਰਤ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਅ ਜ਼ਖਮੀ ਹੋ ਗਏ। ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਏ ਗਏ ਜੰਗੀਰ ਸਿੰਘ (40) ਵਾਸੀ ਪਿੰਡ ਗੁਲਾਬਾ ਭੈਣੀ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੇ ਰਾਮਪੁਰਾ ਹੈਡਕੁਆਟਰ 'ਚ ਬੀ.ਐਸ.ਐਫ. ਵਲੋਂ ਲਗਾਏ ਗਏ ਮੈਡੀਕਲ ਕੈਂਪ 'ਚ ਜਾਂਚ ਕਰਵਾਉਣ ਲਈ ਮੋਟਰ ਸਾਈਕਲ 'ਤੇ ਆਪਣੇ ਪਿਤਾ ਅਵਤਾਰ ਸਿੰਘ (70) ਅਤੇ ਮਾਤਾ ਨੈਨੋ ਬਾਈ (68) ਨੂੰ ਲੈ ਕੇ ਜਾ ਰਿਹਾ ਸੀ।
ਉਸਨੇ ਦੱਸਿਆ ਕਿ ਜਦੋਂ ਉਹ ਤਿੰਨੇ ਫਾਜ਼ਿਲਕਾ-ਅਬੋਹਰ ਰੋਡ 'ਤੇ ਬਣੇ ਰੇਲਵੇ ਓਵਰਬ੍ਰਿਜ਼ ਤੋਂ ਹੇਠਾਂ ਉਤਰ ਰਹੇ ਸਨ ਤਾਂ ਓਵਰਬ੍ਰਿਜ਼ ਦੇ ਇਕ ਪਾਸਿਓਂ ਆ ਰਹੇ ਕਾਰ ਚਾਲਕ ਅਚਾਨਕ ਹੀ ਆਪਣੀ ਕਾਰ ਓਵਰਬ੍ਰਿਜ਼ ਵੱਲ ਮੋੜ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਉਹ ਤਿੰਨੇ ਸੜਕ 'ਤੇ ਡਿੱਗ ਪਏ। ਇਸ ਹਾਦਸੇ 'ਚ ਉਸ ਦੇ ਪਿਤਾ ਅਤੇ ਮਾਤਾ ਦੀਆਂ ਲੱਤਾਂ 'ਤੇ ਅਤੇ ਉਸਦੇ ਹੱਥ 'ਤੇ ਸੱਟਾਂ ਲੱਗੀਆਂ ਹਨ। ਤਿੰਨਾਂ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਸ ਬੈਕ ਕਰਵਾਉਂਦਾ ਕੰਡਕਟਰ ਬਸ ਤੇ ਕੰਧ ਵਿਚਾਲੇ ਫਸਣ ਕਾਰਨ ਗੰਭੀਰ ਜ਼ਖਮੀ
NEXT STORY