ਬਟਾਲਾ (ਬੇਰੀ, ਵਿਪਨ, ਅਸ਼ਵਨੀ) : ਸਥਾਨਕ ਬਸ ਅੱਡਾ ਬਟਾਲਾ ਵਿਖੇ ਬਸ ਬੈਕ ਕਰਵਾਉਣ ਸਮੇਂ ਕੰਡਕਟਰ ਦੇ ਬਸ ਅਤੇ ਕੰਧ ਵਿਚਾਲੇ ਫਸ ਕੇ ਬੁਰੀ ਤਰ੍ਹਾਂ ਫਿਸਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਪ੍ਰਾਈਵੇਟ ਕੰਪਨੀ ਦੀ ਬਸ ਦਾ ਕੰਡਕਟਰ ਵਿਸ਼ਾਲ ਪੁੱਤਰ ਅਨਿਲ ਕੁਮਾਰ ਵਾਸੀ ਧਾਰੀਵਾਲ, ਜੋ ਕਿ ਬਟਾਲਾ ਬਸ ਅੱਡੇ 'ਚ ਬਸ ਨੂੰ ਬੈਕ ਕਰਵਾ ਰਿਹਾ ਸੀ ਕਿ ਅਚਾਨਕ ਬਸ ਅਤੇ ਕੰਧ ਵਿਚਾਲੇ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਬਸ 'ਤੇ ਹੀ ਬਟਾਲਾ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਐਂਬੂਲੈਂਸ 108 ਰਾਹੀਂ ਰੈਫਰ ਕਰ ਦਿੱਤਾ ਹੈ।
ਸ਼ੁਭਰੀਤ ਨੇ ਫੈਨਜ਼ ਨਾਲ ਸ਼ੇਅਰ ਕੀਤੇ ਮਾਂ ਨਾਲ ਲਡਾਏ ਲਾਡ (ਦੇਖੋ ਤਸਵੀਰਾਂ)
NEXT STORY