ਨਵੀਂ ਦਿੱਲੀ-ਆਸਟ੍ਰੇਲੀਆ ਦੇ ਸਿਡਨੀ ਤੋਂ ਬਾਅਦ ਹੁਣ ਬੈਲਜ਼ੀਅਮ 'ਚ ਵੀ ਚਾਰ ਬੰਦੂਕਧਾਰੀਆਂ ਦੇ ਇਕ ਅਪਾਰਟਮੈਂਟ 'ਚ ਦਾਖਲ ਹੋ ਕੇ ਲੋਕਾਂ ਬੰਦੀ ਬਣਾਉਣ ਦੀ ਖਬਰ ਮਿਲੀ ਹੈ। ਪੁਲਸ ਨੇ ਅਪਾਰਟਮੈਂਟ ਨੂੰ ਘੇਰਾ ਪਾ ਲਿਆ ਹੈ। ਇਹ ਘਟਨਾ ਘੇਂਟ ਸਿਟੀ ਦੀ ਹੈ। ਪੁਲਸ ਨੇ ਆਲੇ-ਦੁਆਲੇ ਦਾ ਇਲਾਕਾ ਖਾਲ੍ਹੀ ਕਰਵਾ ਲਿਆ ਹੈ। ਇਸ ਘਟਨਾ ਦਾ ਸੰਬੰਧ ਸਿਡਨੀ ਦੇ ਬੰਦੀ ਮਾਮਲੇ ਤੋਂ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਬੰਦੂਕਧਾਰੀ ਇਮਾਰਤ 'ਚ ਹਨ ਪਰ ਅੰਦਰ ਕੀ ਚੱਲ ਰਿਹਾ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਮਹਿਲਾ ਹਾਕੀ ਇਟਲੀ ਨੇ ਭਾਰਤ ਨੂੰ 3-1 ਨਾਲ਼ ਹਰਾਇਆ
NEXT STORY