ਇਸਲਾਮਾਬਾਦ- ਪਾਕਿਸਤਾਨ 'ਚ ਪਿਛਲੇ 11 ਮਹੀਨਿਆਂ 'ਚ ਕੁਪੋਸ਼ਣ ਅਤੇ ਹੋਰ ਬੀਮਾਰੀਆਂ ਕਾਰਨ ਪਾਕਿਸਤਾਨ ਦੇ ਇਕੋ ਇਕ ਹਿੰਦੂ ਵਧ ਗਿਣਤੀ ਜ਼ਿਲੇ ਥਰਪਾਰਕਰ 'ਚ ਪੰਜ ਸਾਲ ਤੋਂ ਘੱਟ ਉਮਰ ਦੇ 300 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਥੋਂ ਦੀ ਅਖਬਾਰ ਨੇ ਸੋਮਵਾਰ ਨੂੰ ਲਿਖਿਆ ਕਿ ਥਰਪਾਰਕਰ ਜ਼ਿਲੇ 'ਚ ਬੱਚਿਆਂ ਦੀ ਮੌਤ ਪਿੱਛੇ ਦਮ ਘੁਟਣ, ਸਮੇਂ ਤੋਂ ਪਹਿਲਾਂ ਜਨਮ ਹੋਣਾ, ਜਨਮ ਸਮੇਂ ਭਾਰ ਘੱਟ ਹੋਣਾ, ਸਾਹ ਸਬੰਧੀ ਬੀਮਾਰੀ, ਨਿਮੋਨੀਆ, ਰਸਮੀ ਤਰੀਕਿਆਂ ਨਾਲ ਪ੍ਰਸੂਤ ਕਰਵਾਉਣਾ ਅਤੇ ਡਾਇਰੀਆ ਵਰਗੇ ਕਾਰਨ ਜ਼ਿੰਮੇਵਾਰ ਹਨ। ਥਰਪਾਰਕਰ ਦੇਸ਼ ਦੇ ਦੱਖਣੀ ਸਿੰਧ ਸੂਬੇ ਦਾ ਇਕ ਰੇਗਿਸਤਾਨੀ ਜ਼ਿਲਾ ਹੈ, ਜੋ ਕਿ ਭਾਰਤ ਦੇ ਰਾਜਸਥਾਨ ਨਾਲ ਲੱਗਦਾ ਹੈ ਅਤੇ ਇਹ ਲੰਮੇ ਸਮੇਂ ਤੋਂ ਸੋਕਾਗ੍ਰਸਤ ਵੀ ਹੈ। ਪਿਛਲੇ ਹਫਤੇ ਮੁੱਖ ਮੰਤਰੀ ਕਈਮ ਅਲੀ ਸ਼ਾਹ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਰਿਪੋਰਟ ਨੂੰ ਮੁੱਖ ਸਕੱਤਰ ਨੇ ਸਿੰਧ ਹਾਈ ਕੋਰਟ 'ਚ ਪੇਸ਼ ਕੀਤਾ। ਇਸ 'ਚ ਬੱਚਿਆਂ ਦੀ ਉਮਰ ਮੁਤਾਬਕ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਵਰਗੀਕਰਨ ਕੀਤਾ ਗਿਆ ਹੈ, ਜਿਸ 'ਚ 118 ਬੱਚਿਆਂ ਦੀ ਜਨਮ ਤੋਂ ਬਾਅਦ ਮੌਤ ਹੋ ਗਈ ਸੀ, 82 ਬੱਚਿਆਂ ਦੀ ਦੋ ਤੋਂ ਲੈ ਕੇ ਇਕ ਮਹੀਨੇ ਅੰਦਰ ਮੌਤ ਹੋਈ ਅਤੇ 28 ਬੱਚਿਆਂ ਦੀ ਡੇਢ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ 'ਚ ਮੌਤ ਹੋ ਗਈ ਅਤੇ 29 ਬੱਚਿਆਂ ਦੀ 8 ਮਹੀਨੇ ਤੋਂ ਇਕ ਸਾਲ ਦੀ ਉਮਰ ਵਿਚਾਲੇ ਮੌਤ ਹੋਈ। ਰਿਪੋਰਟ ਅਨੁਸਾਰ ਥਾਰ ਫਿਰਕੇ 'ਚ ਖਾਸ ਕਰਕੇ ਔਰਤਾਂ 'ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਹੈ ਅਤੇ ਜ਼ਿਆਦਾਤਰ ਵਿਵਾਦਤ ਜੋੜਿਆਂ ਦੇ ਔਸਤਨ 8 ਬੱਚੇ ਹਨ। ਰਿਪੋਰਟ ਹਾਲਾਂਕਿ ਇਲਾਕੇ 'ਚ ਸਮੁਚਿਤ ਭੋਜਨ ਦੀ ਕਮੀ 'ਤੇ ਖਾਮੋਸ਼ ਹੀ ਰਿਹਾ।
ਸਿਡਨੀ ਅੱਤਵਾਦੀ ਹਮਲਾ : ਬੰਦੀ ਮਹਿਲਾ ਫੇਸਬੁੱਕ 'ਤੇ ਕਹਿੰਦੀ 'ਸਾਨੂੰ ਬਚਾ ਲਓ'
NEXT STORY