ਸਿਡਨੀ-ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਮੌਜੂਦ ਲਿੰਡਟ ਕੈਫੇ 'ਚ ਬੰਦੀ ਇਕ ਮਹਿਲਾ ਮਰਸੀਆ ਮਿਖਾਇਲ ਨੇ ਫੇਸਬੁੱਕ 'ਤੇ ਇਕ ਪੋਸਟ ਪਾਇਆ ਹੈ, ਜਿਸ ਅਨੁਸਾਰ ਸਿਡਨੀ 'ਚ ਕੈਫੇ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਦੋ ਬੰਬ ਮੌਜੂਦ ਹਨ। ਮਿਖਾਇਲ ਨੇ ਆਪਣੀ ਪੋਸਟ 'ਚ ਬੰਦੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਇਸ ਪੋਸਟ 'ਚ ਅੱਤਵਾਦੀਆਂ ਦੀਆਂ ਤਿੰਨ ਮੰਗਾਂ ਲਿਖੀਆਂ ਹੋਈਆਂ ਹਨ। ਹਾਲਾਂਕਿ ਇਸ ਪੋਸਟ ਦੀ ਸੱਚਾਈ ਨੂੰ ਲੈ ਕੇ ਅਜੇ ਆਸਟ੍ਰੇਲੀਆਈ ਸਰਕਾਰ ਵਲੋਂ ਕੋਈ ਟਿੱਪਣੀ ਨਹੀਂ ਆਈ ਹੈ।
ਉਸਨੇ ਆਪਣੀ ਪੋਸਟ 'ਚ ਲਿਖਿਆ ਹੈ 'ਮੈਨੂੰ ਲਿੰਡਟ ਕੈਫੇ 'ਚ ਆਈ.ਐਸ.ਆਈ.ਐਸ. ਸਮਰਥਕਾਂ ਨੇ ਬੰਦੀ ਬਣਾ ਲਿਆ ਹੈ। ਜਿਸ ਵਿਅਕਤੀ ਨੇ ਸਾਨੂੰ ਬੰਦੀ ਬਣਾਇਆ ਹੈ ਉਸਨੇ ਕੁਝ ਮੰਗਾਂ ਰੱਖੀਆਂ ਹਨ, ਜਿਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਹੁਣ ਉਹ ਸਾਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ। ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਉਹ ਵਿਅਕਤੀ ਚਾਹੁੰਦਾ ਹੈ ਕਿ ਦੁਨੀਆ ਜਾਣੇ ਕੀ ਆਈ.ਐਸ.ਆਈ.ਐਸ. ਨੇ ਆਸਟ੍ਰੇਲੀਆ 'ਤੇ ਅੱਤਵਾਦੀ ਹਮਲਾ ਕੀਤਾ ਹੈ।'
ਉਸਦੀਆਂ ਮੰਗਾਂ ਇਸ ਤਰ੍ਹਾਂ ਹਨ-
1.ਆਈ.ਐਸ.ਦੇ ਝੰਡੇ ਨੂੰ ਕੈਫੇ ਅੰਦਰ ਭੇਜਿਆ ਜਾਵੇ। ਬਦਲੇ 'ਚ ਕਿਸੇ ਨੂੰ ਵੀ ਆਜ਼ਾਦ ਕਰ ਦਿੱਤਾ ਜਾਵੇਗਾ।
2.ਟੋਨੀ ਅਬੋਟ ਨਾਲ ਗੱਲ ਕਰਵਾਓ, ਬਦਲੇ 'ਚ 5 ਬੰਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
3.ਮੀਡੀਆ ਨੂੰ ਕਹੋ ਕਿ ਉਹ ਸ਼ਹਿਰ 'ਚ ਮੌਜੂਦ ਦੂਜੇ ਅੱਤਵਾਦੀਆਂ ਨੂੰ ਕਹਿਣ ਕੀ ਉਹ ਬੰਬ ਧਮਾਕੇ ਨਾ ਕਰਨ। ਦੋ ਹੋਰ ਬੰਬ ਸ਼ਹਿਰ 'ਚ ਹੀ ਲਗਾਏ ਗਏ ਹਨ। ਉਸਦੇ ਕੋਲ ਸ਼ਾਟ ਗਨ ਅਤੇ ਬੰਬ ਵੀ ਹੈ।
ਸਿਡਨੀ ਤੋਂ ਬਾਅਦ ਹੁਣ ਬੈਲਜ਼ੀਅਮ ਦੀ ਇਕ ਇਮਾਰਤ 'ਚ ਦਾਖਲ ਹੋਏ ਚਾਰ ਬੰਦੂਕਧਾਰੀ
NEXT STORY