ਪੈਰਿਸ- ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੀਦਰਲੈਂਡ ਅਤੇ ਜਰਮਨੀ 'ਚ ਪਾਬੰਦਤ ਹੋਣ ਤੋਂ ਬਾਅਦ ਉਬੇਰ ਕੰਪਨੀ ਨੂੰ ਇਕ ਹੋਰ ਝਟਕਾ ਲੱਗਾ ਹੈ। ਹੁਣ ਫਰਾਂਸ 'ਚ ਵੀ ਇਕ ਜਨਵਰੀ ਤੋਂ ਇਸ ਕੰਪਨੀ ਦੀਆਂ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਕਦਮ ਟੈਕਸੀ ਸੰਘਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚੁੱਕਿਆ ਗਿਆ ਹੈ। ਟੈਕਸੀ ਚਾਲਕਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਅਤੇ ਐਸ. ਐਮ. ਐਸ. ਰਾਹੀਂ ਆਪਣੀਆਂ ਸੇਵਾਵਾਂ ਦੇਣ ਵਾਲੀ ਉਬੇਰ ਕੰਪਨੀ ਨੇ ਉਨ੍ਹਾਂ ਦੇ ਵਪਾਰਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਫਰਾਂਸ 'ਚ ਉਬੇਰ ਚਾਰ ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀਹੈ। ਮੰਤਰਾਲੇ ਨੇ ਕਿਹਾ ਕਿ ਇਸ ਸਾਲ ਇਕ ਕਾਨੂੰਨ ਪਾਸ ਕੀਤਾ ਗਿਆ ਹੈ ਜੋ ਸਾਲ 2015 ਤੋਂ ਪ੍ਰਭਾਵ 'ਚ ਆਵੇਗਾ ਜਿਸ ਦੇ ਤਹਿਤ ਟੈਕਸੀ ਉਦਯੋਗ ਅਤੇ ਕਾਰ ਚਾਲਕਾਂ ਲਈ ਨਿਯਮ ਜ਼ਿਆਦਾ ਸਖ਼ਤ ਹੋਣਗੇ। ਮੰਤਰਾਲੇ ਨੇ ਬੁਲਾਰੇ ਪਿਏਰੇ ਹੇਨਰੀ ਬ੍ਰੇਨਡੇਟ ਨੇ ਦੱਸਿਆ ਕਿ ਇਸ ਕੰਪਨੀ ਦੀਆਂ ਸੇਵਾਵਾਂ ਦੇ ਆਧਾਰ 'ਤੇ ਉਬੇਰ 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਮਨ੍ਹਾਂ ਕਰ ਦਿੱਤਾ ਸੀ। ਅਦਾਲਤ ਨੇ ਦੱਸਿਆ ਕਿ ਉਬੇਰ ਦੀਆਂ ਸੇਵਾਵਾਂ 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਮਨ੍ਹਾਂ ਕਰ ਦਿੱਤਾ ਸੀ।
ਇਰਾਕ ਵਿਚ ਆਈ. ਐੱਸ. ਨੇ ਕੀਤੀ 19 ਪੁਲਸ ਮੁਲਾਜ਼ਮਾਂ ਦੀ ਹੱਤਿਆ
NEXT STORY