ਸਿਡਨੀ- ਸੋਮਵਾਰ ਸਵੇਰੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮਾਰਟੀਨ ਪਲੇਸ 'ਤੇ ਇਕ ਚਾਕਲੇਟ ਕੈਫੇ ਅੰਦਰ ਬੰਦੂਕਧਾਰੀਆਂ ਨੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ। ਸੂਚਨਾ ਮਿਲਣ 'ਤੇ ਆਸਟ੍ਰੇਲੀਆਈ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਕੈਫੇ ਨੂੰ ਘੇਰਾ ਪਾਇਆ ਹੋਇਆ ਹੈ। ਬੰਦੂਕਧਾਰੀ ਅਜੇ ਵੀ ਕੈਫੇ ਅੰਦਰ ਹੀ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆਈ ਸਰਕਾਰ ਨੇ ਭਾਰਤੀ ਟੀਮ ਦੇ ਖਿਡਾਰੀ ਜਿਸ ਹੋਟਲ 'ਚ ਰੁਕੇ ਹੋਏ ਹਨ, ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਅਤੇ ਸਟੇਡੀਅਮ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਤਾਂ ਜੋ ਕਿਸੇ ਵੱਡੀ ਘਟਨਾ ਹੋਣ ਤੋਂ ਰੋਕੀ ਜਾ ਸਕੇ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਉਥੇ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਟੈਸਟ ਲੜੀ ਖੇਡ ਰਹੀ ਹੈ।
ਅਲ ਸ਼ਬਾਬ ਦੇ ਹਮਲੇ ਵਿਚ 10 ਫੌਜੀਆਂ ਦੀ ਮੌਤ
NEXT STORY