ਕੁਆਲਾਲੰਪੁਰ- ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡੇ 'ਤੇ 5.34 ਕਿਲੋਗ੍ਰਾਮ ਨਾਜਾਇਜ਼ ਨਸ਼ੀਲੇ ਪਦਾਰਥ ਰੱਖਣ 'ਤੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਨਸ਼ੀਲੇ ਪਦਾਰਥ ਦੀ ਕੀਮਤ ਦੋ ਲੱਖ 88 ਹਜ਼ਾਰ 155 ਡਾਲਰ ਦੱਸੀ ਜਾ ਰਹੀ ਹੈ। ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ 'ਚ ਚੇਨਈ ਤੋਂ ਇਥੇ ਆਏ 27 ਸਾਲਾ ਵਿਅਕਤੀ ਨੂੰ ਹਵਾਈ ਅੱਡੇ 'ਤੇ ਉਨ੍ਹਾਂ ਦੇ ਆਉਣ 'ਤੇ ਸਰਹੱਦੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਫੜਿਆ। ਸਰਹੱਦੀ ਟੈਕਸ ਵਿਭਾਗ ਦੇ ਨਿਰਦੇਸ਼ਕ ਦਾਤੁਕ ਚਿਕ ਉਮਰ ਚਿਕ ਲਿਮ ਦੇ ਹਵਾਲੇ ਤੋਂ ਨਿਊ ਸਟ੍ਰੇਟਸ ਟਾਈਮਜ਼ ਨੇ ਸੋਮਵਾਰ ਨੂੰ ਦੱਸਿਆ ਕਿ ਕ੍ਰਿਸਟਲ ਵਰਗਾ ਪਦਾਰਥ ਜੋ ਜਾਂਚ 'ਚ ਮੇਥਮਫੇਟਾਮੀਨ ਨਿਕਲਿਆ, ਦੇ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਵਿਅਕਤੀ ਦੀ ਪਛਾਣ ਗੁਪਤ ਰੱਖੀ ਗਈ ਹੈ।
ਬ੍ਰਿਟੇਨ ਵਿਚ ਚੱਲ ਸਕਦੀ ਹੈ ਡਬਲ ਡੈਕਰ ਰੇਲ ਗੱਡੀ
NEXT STORY