ਲੰਦਨ- ਡਬਲ ਡੈਕਰ ਬੱਸਾਂ ਦਾ ਜ਼ਮਾਨਾ ਗਿਆ ਕਿਉਂਕਿ ਹੁਣ ਬਰਤਾਨੀਆ ਨੇ ਭੀੜਭਾੜ ਘੱਟ ਕਰਨ ਲਈ ਆਪਣੇ ਕੁਝ ਸਭ ਤੋਂ ਰੁਝੇਵਿਆਂ ਵਾਲੇ ਰੇਲ ਮਾਰਗਾਂ 'ਤੇ ਡਬਲ ਡੈਕਰ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਹੈ।
ਨੈਟਵਰਕ ਰੇਲ ਸਾਊਥਹੈਂਪਟਨ ਅਤੇ ਬੇਸਿੰਗ ਸਟੋਕ ਤੋਂ ਲੰਦਨ ਲਈ ਰੁਝੇਵਿਆਂ ਭਰੇ ਘੰਟਿਆਂ ਦੀਆਂ ਸੇਵਾਵਾਂ 'ਤੇ ਵਿਚਾਰ ਕਰ ਰਹੀ ਹੈ। ਹੋਰ ਪਹਿਲਕਦਮੀਆਂ ਵਿਚ ਫਲਾਈ ਓਵਰ ਦਾ ਨਿਰਮਾਣ ਵੀ ਸ਼ਾਮਲ ਹੈ ਤਾਂ ਜੋ ਰੇਲ ਗੱਡੀਆਂ ਨੂੰ ਰੁਝੇਵਿਆਂ ਭਰੇ ਸਟੇਸ਼ਨਾਂ ਤੋਂ ਬਚ ਕੇ ਨਿਕਲਣ ਵਿਚਆਸਾਨੀ ਹੋਵੇਠ। ਲੰਦਨ ਵਿਚ ਨਵੇਂ ਟਰਮੀਨਲ ਦਾ ਨਿਰਮਾਣ ਅਤੇ ਭੀੜੀਆਂ ਟਰੇਨ ਸੀਟਾਂ ਦੀ ਜ਼ਿਆਦਾ ਵਰਤੋਂ ਵੀ ਇਨ੍ਹਾਂ ਪਹਿਲਾਂ ਵਿਚ ਸ਼ਾਮਲ ਹੈ। 'ਦਿ ਸੰਡੇ ਟਾਈਮਜ਼' ਨੇ ਕਿਹਾ ਕਿ ਇਹ ਪ੍ਰਸਤਾਵ ਨੈਟਵਰਕ ਰੇਲ ਲਈ ਸੁਝਾਏ ਗਏ ਹਨ ਜਿਨ੍ਹਾਂ ਦੇ ਅਧਿਕਾਰ ਖੇਤਰ ਵਿਚ 2500 ਸਟੇਸ਼ਨ ਅਤੇ ਟਰੈਕ ਹਨ। ਕੰਪਨੀ ਨੇ ਅਗਲੇ 30 ਸਾਲਾਂ ਲਈ ਬਦਲਵੀਂ ਯੋਜਨਾ ਪੇਸ਼ ਕੀਤੀ ਹੈ। ਅੰਦਾਜ਼ਾ ਹੈ ਕਿ ਉਦੋਂ ਤਕ ਰੇਲ ਯਾਤਰੀਆਂ ਦੀ ਗਿਣਤੀ ਫਿਲਹਾਲ 1.6 ਅਰਬ ਤੋਂ ਦੁਗਣੀ ਹੋ ਕੇ 3.2 ਅਰਬ ਹੋ ਜਾਵੇਗੀ।
ਆਸਟ੍ਰੇਲੀਆ ਦੌਰੇ 'ਤੇ ਗਈ ਭਾਰਤੀ ਟੀਮ ਦੀ ਵਧਾਈ ਸੁਰੱਖਿਆ
NEXT STORY