ਸਿਡਨੀ- ਹਥਿਆਰਾਂ ਨਾਲ ਲੈੱਸ ਪੁਲਸ ਮੁਲਾਜ਼ਮਾਂ ਨੇ ਸੋਮਵਾਰ ਨੂੰ ਸਿਡਨੀ ਕੈਫੇ 'ਚ ਦਾਖਲ ਹੋ ਕੇ ਇਕ ਭਾਰਤੀ ਆਈ. ਟੀ. ਮਾਹਰ ਸਣੇ ਤਕਰੀਬਨ 15 ਲੋਕਾਂ ਨੂੰ ਇਰਾਨੀ ਮੂਲ ਦੇ ਉਸ ਬੰਦੂਕਧਾਰੀ ਦੇ ਕਬਜ਼ੇ 'ਚੋਂ ਮੁਕਤ ਕਰਵਾਇਆ, ਜਿਨ੍ਹਾਂ ਨੇ ਪਿਛਲੇ 16 ਘੰਟਿਆਂ ਤੋਂ ਉਨ੍ਹਾਂ ਬੰਦੀ ਬਣਾਇਆ ਹੋਇਆ ਸੀ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਦੀ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਸਥਿਤ ਲਿੰਟ ਚਾਕਲੇਟ ਕੈਫੇ 'ਚ ਪੁਲਸ ਮੁਲਾਜ਼ਮਾਂ ਦੇ ਦਾਖਲ ਹੋਣ ਤੋਂ ਬਾਅਦ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਅਤੇ ਉਸ ਦੇ ਕੁਝ ਹੀ ਦੇਰ ਬਾਅਦ ਨਿਊ ਸਾਊਥ ਵੇਲਸ ਪੁਲਸ ਨੇ ਟਵੀਟ ਕੀਤਾ ਕਿ ਸਿਡਨੀ ਬੰਦੀਆਂ ਨੂੰ ਮੁਕਤ ਕਰਵਾ ਲਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਮੁਹਿੰਮ ਪੂਰੀ ਹੋਈ।
ਨਸ਼ੀਲੇ ਪਦਾਰਥ ਰੱਖਣ 'ਤੇ ਭਾਰਤੀ ਗ੍ਰਿਫਤਾਰ
NEXT STORY