ਨਿਊਯਾਰਕ— ਸਕੂਲਾਂ ਵਿਚ ਆਮ ਬੱਚਿਆਂ ਵਾਂਗ ਮੁਹੰਮਦ ਇਸਲਾਮ ਨੂੰ ਵੀ ਲੰਚ ਬ੍ਰੇਕ ਦਾ ਇੰਤਜ਼ਾਰ ਰਹਿੰਦਾ ਸੀ ਪਰ ਸਿਰਫ ਖਾਣਾ ਖਾਣ ਲਈ ਨਹੀਂ ਸਗੋਂ ਕਿਸੇ ਹੋਰ ਕੰਮ ਲਈ। ਨਿਊਯਾਰਕ ਦੇ ਕਵੀਂਸ ਵਿਚ ਰਹਿਣ ਵਾਲੇ ਮੁਹੰਮਦ ਇਸਲਾਮ ਨੇ ਇਸੇ ਲੰਚ ਬ੍ਰੇਕ ਦੌਰਾਨ 450 ਕਰੋੜ ਰੁਪਏ (72 ਮਿਲੀਅਨ ਡਾਲਰ) ਕਮਾ ਲਏ।
ਮੁਹੰਮਦ ਨੇ ਇਹ ਪੈਸੇ ਸਕੂਲ ਦੀ ਲੰਚ ਬ੍ਰੇਕ ਵਿਚ ਸਟਾਕ ਟਰੇਡਿੰਗ ਕਰਕੇ ਕਮਾਏ ਹਨ। 17 ਸਾਲਾ ਮੁਹੰਮਦ ਇਸਲਾਮ 9 ਸਾਲ ਦੀ ਉਮਰ ਤੋਂ ਹੀ ਪੇਨੀ ਸਟਾਕਸ ਨਾਲ ਟਰੇਡ ਕਰਨ ਲੱਗੇ ਸਨ। ਉਹ ਆਪਣੀ ਜ਼ਿਆਦਾਤਰ ਲੰਚ ਬ੍ਰੇਕ ਵਿਚ ਆਇਲ, ਗੋਲਡ, ਫਿਊਚਰਸ ਅਤੇ ਮਿਡ ਕੈਪ ਇਕਵਿਟੀ ਵਿਚ ਟਰੇਡ ਕਰਨ ਵਿਚ ਹੀ ਬਿਤਾਉਂਦੇ ਸਨ।
ਨਿਊਯਾਰਕ ਮੈਗਜ਼ੀਨ ਨੂੰ ਦਿੱਤੀ ਇਕ ਇੰਟਰਵਿਊ ਵਿਚ ਮੁਹੰਮਦ ਨੇ ਆਪਣੀ ਕੁੱਲ ਕਮਾਈ ਦੇ ਬਾਰੇ ਵਿਚ ਤਾਂ ਨਹੀਂ ਦੱਸਿਆ ਪਰ ਇਹ ਇਸ਼ਾਰਾ ਕੀਤਾ ਕਿ ਇਹ ਕਰੋੜਾਂ ਵਿਚ ਹੈ। ਮੁਹੰਮਦ ਨੇ ਆਪਣੇ ਪੈਸਿਆਂ ਨਾਲ ਇਕ ਬੀ. ਐੱਮ. ਡਬਲਿਊ. ਖਰੀਦੀ ਹੈ। ਹਾਲਾਂਕਿ ਅਜੇ ਉਨ੍ਹਾਂ ਨੇ ਕੋਲ ਡ੍ਰਾਈਵਿੰਗ ਲਾਈਸੈਂਸ ਨਹੀਂ ਹੈ।
ਸਿਡਨੀ ਕਾਂਡ : ਅੰਦਰ ਬੰਦੀ, ਬਾਹਰ ਲੈ ਹੋ ਰਹੀ ਹੈ 'ਸੈਲਫੀ' (ਦੇਖੋ ਤਸਵੀਰਾਂ)
NEXT STORY