ਸਿਡਨੀ-ਸਿਡਨੀ ਦੇ ਮਾਰਟੀਨ ਪਲੇਸ 'ਚ ਲਿੰਡਟ ਨਾਂ ਦੇ ਕੈਫੇ 'ਚ ਇਕ ਬੰਦੂਕਧਾਰੀ ਨੇ 50 ਦੇ ਕਰੀਬ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਸੀ, ਜਿਥੇ ਇਕ ਪਾਸੇ ਇਸ ਅੱਤਵਾਦੀ ਘਟਨਾ ਨਾਲ ਪੂਰਾ ਦੇਸ਼ ਹਿੱਲਿਆ ਹੋਇਆ ਸੀ, ਉਥੇ ਹੀ ਦੂਜੇ ਪਾਸੇ ਕਈ ਲੋਕ ਜੋ ਘਟਨਾ ਵਾਲੀ ਥਾਂ 'ਤੇ ਬਾਹਰ ਖੜੇ ਸਨ, ਉਹ ਸੈਲਫੀਆਂ ਖਿੱਚਣ 'ਚ ਵਿਅਸਤ ਸਨ। ਇਵੇਂ ਲੱਗ ਰਿਹਾ ਸੀ ਕਿ ਜਿਵੇਂ ਉਹ ਕਿਸੇ ਪਿਕਨਿਕ 'ਤੇ ਆਏ ਹੋਣ। ਸੋਸ਼ਲ ਮੀਡੀਆ 'ਚ ਇਨ੍ਹਾਂ ਤਸਵੀਰਾਂ ਦੀ ਬਹੁਤ ਅਲੋਚਨਾ ਕੀਤੀ ਜਾ ਰਹੀ ਹੈ। ਟਵਿੱਟਰ 'ਤੇ ਇਕ ਵਿਅਕਤੀ ਨੇ ਇਨ੍ਹਾਂ ਤਸਵੀਰਾਂ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਸੈਲਾਨੀ ਅਜਿਹੀਆਂ ਥਾਵਾਂ 'ਤੇ ਵੀ ਸੈਲਫੀ ਖਿੱਚਣ ਤੋਂ ਬਾਜ਼ ਨਹੀਂ ਆਉਂਦੇ। ਸਿਡਨੀ 'ਚ ਜਿਸ ਕੈਫੇ 'ਚ ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ, ਇਕ ਵਿਅਕਤੀ ਉਥੇ ਸੈਲਫੀ ਸਟਿਕ ਨਾਲ ਸੈਲਫੀ ਲੈ ਰਿਹਾ ਹੈ। ਇਹ ਬਹੁਤ ਦੁੱਖ ਵਾਲੀ ਗੱਲ ਹੈ। ਉਸਨੇ ਟਿੱਪਣੀ ਕੀਤੀ ਕਿ ਅਜਿਹੇ ਹਾਲਾਤ 'ਚ ਕੋਈ ਸੈਲਫੀ ਲੈਂਦਾ ਹੈ? ਹਾਂ ਕੁਝ ਮੂਰਖ ਅਜਿਹੇ ਵੀ ਹੁੰਦੇ ਹਨ। ਜਿਸ ਕੈਫੇ ਨੂੰ ਬੰਦੂਕਧਾਰੀ ਨੇ ਕਬਜ਼ੇ 'ਚ ਲਿਆ ਸੀ, ਉਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਖੜੇ ਸਨ। ਤਸਵੀਰਾਂ 'ਚ ਦੇਖੋ ਕੈਫੇ ਦੇ ਬਾਹਰ ਸੈਲਫੀਆਂ ਲੈਂਦੇ ਲੋਕ।
ਖੌਫਨਾਕ ਮੰਜਰ : 17 ਘੰਟੇ , 1 ਅੱਤਵਾਦੀ ਅਤੇ 3 ਦੀ ਮੌਤ (ਦੇਖੋ ਤਸਵੀਰਾਂ)
NEXT STORY