ਨਵੀਂ ਦਿੱਲੀ- ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਫੀ ਉਤਾਰ ਚੜ੍ਹਾਅ ਰਿਹਾ। ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਰੁਪਏ 'ਚ ਵੀ ਗਿਰਾਵਟ ਰਹੀ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 273 ਅੰਕ ਤਕ ਜਾ ਡਿੱਗਾ, ਜਦੋਂ ਕਿ ਰੁਪਇਆ ਡਾਲਰ ਦੇ ਮੁਕਾਬਲੇ ਡਿੱਗ ਕੇ 13 ਮਹੀਨੇ ਦੇ ਘੱਟ ਤੋਂ ਘੱਟ ਪੱਧਰ 'ਤੇ ਜਾ ਪਹੁੰਚਿਆ।
ਮੁੰਬਈ ਸ਼ੇਅਰ ਬਾਜ਼ਾਰ ਵਿਚ ਤੇਲ ਅਤੇ ਗੈਸ ਦੇ ਨਾਲ-ਨਾਲ ਮੇਟਲ ਸੈਕਟਰ 'ਚ ਗਿਰਾਵਟ ਦੇਖੀ ਗਈ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਜੇ ਬਾਜ਼ਾਰਾਂ ਵਿਚ ਗਿਰਾਵਟ ਜਾਰੀ ਰਹੇਗੀ। ਬਾਜ਼ਾਰ ਨੂੰ ਉੱਪਰ ਉਠਣ ਲਈ ਕਿਸੇ ਤਕਨੀਕੀ ਸਹਾਰੇ ਦੀ ਲੋੜ ਹੈ। ਮੰਗਲਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ 63 ਦਾ ਮਨੋਵਿਗਿਆਨਕ ਪੱਧਰ ਪਾਰ ਕਰ ਗਿਆ ਅਤੇ 13 ਮਹੀਨਿਆਂ ਦੇ ਘੱਟ ਤੋਂ ਘੱਟ ਪੱਧਰ 'ਤੇ ਚਲਾ ਗਿਆ। ਇਸ ਤਰ੍ਹਾਂ ਹੀ ਸੋਨੇ-ਚਾਂਦੀ ਦਾ ਹਾਲ ਰਿਹਾ। ਚਾਂਦੀ ਦੀ ਕੀਮਤ 'ਚ ਪ੍ਰਤੀ ਕਿਲੋ 2.41 ਫੀਸਦੀ ਦੀ ਕਮੀ ਆਈ। ਚਾਂਦੀ 899 ਰੁਪਏ ਦੀ ਕਮੀ ਨਾਲ 37 ਹਜ਼ਾਰ 415 ਰੁਪਏ 'ਤੇ ਪਹੁੰਚ ਗਈ, ਜਦੋਂ ਕਿ ਸੋਨੇ ਦੀ ਕੀਮਤ 0.94 ਫੀਸਦੀ ਦੀ ਕਮੀ ਹੋਈ। ਸੋਨਾ ਪ੍ਰਤੀ 10 ਗ੍ਰਾਮ 27 ਹਜ਼ਾਰ 65 ਰੁਪਏ ਹੈ।
ਨਸ਼ੇੜੀ ਬਣਾ ਸਕਦੀ ਹੈ ਤੁਹਾਨੂੰ ਫੇਸਬੁੱਕ!
NEXT STORY