ਨਿਊਯਾਰਕ-ਇੰਟਰਨੈਟ 'ਤੇ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟਾਂ ਦਾ ਜ਼ਿਆਦਾ ਇਸਤੇਮਾਲ ਨਾ ਸਿਰਫ ਇਸਦੀ ਲਤ ਲਾ ਦਿੰਦਾ ਹੈ ਸਗੋਂ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਵੀ ਪੈਦਾ ਕਰ ਦਿੰਦਾ ਹੈ। ਇਕ ਨਵੀਂ ਖੋਜ 'ਚ ਇਹ ਪਤਾ ਚੱਲਿਆ ਹੈ ਕਿ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਆਪਣੀਆਂ ਭਾਵਨਾਵਾਂ 'ਤੇ ਕੰੰਟਰੋਲ ਪਾਉਣ ਦੀ ਸਮੱਰਥਾ 'ਚ ਕਮੀ ਆਉਂਦੀ ਹੈ, ਜੋ ਨਸ਼ੀਲੇ ਪਦਾਰਥ ਦੇ ਸੇਵਨ ਵੱਲ ਵੀ ਧਕੇਲ ਸਕਦੀ ਹੈ। ਅਲਬਾਨੀ ਯੂਨੀਵਰਸਿਟੀ ਦੀ ਮਨੋਵਿਗਿਆਨੀ ਜੁਲੀਆ ਹੋਰਮਸ ਨੇ 18 ਸਾਲ ਤੋਂ ਜ਼ਿਆਦਾ ਉਮਰ ਦੇ 292 ਗ੍ਰੈਜੁਏਸ਼ਨ ਦੇ ਵਿਦਿਆਰਥੀਆਂ 'ਤੇ ਇਹ ਖੋਜ ਕੀਤੀ ਗਈ ਅਤੇ ਨਸ਼ੇ ਦੀ ਲਤ ਦੀ ਸੰਭਾਵਨਾ 'ਤੇ ਉਨ੍ਹਾਂ ਦਾ ਮੁੱਲਾਂਕਣ ਕੀਤਾ ਗਿਆ। ਖੋਜ 'ਚ ਸ਼ਾਮਲ ਇਨ੍ਹਾਂ ਵਿਦਿਆਰਥੀਆਂ 'ਚੋਂ 90 ਫੀਸਦੀ ਵਿਦਿਆਰਥੀ ਫੇਸਬੁੱਕ 'ਤੇ ਸਰਗਰਮ ਹਨ ਅਤੇ ਇੰਟਰਨੈਟ 'ਤੇ ਦੱਸੇ ਗਏ ਕੁੱਲ ਸਮੇਂ ਦਾ ਇਕ ਤਿਹਾਈ ਸਮਾਂ ਸੋਸ਼ਲ ਸਾਈਟਾਂ 'ਤੇ ਬਤੀਤ ਕਰਦੇ ਹਨ।
ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲੇ ਲੋਕਾਂ 'ਚੋਂ 10 ਫੀਸਦੀ ਲੋਕਾਂ ਨੂੰ ਖੋਜੀਆਂ ਨੇ ਸੋਸ਼ਲ ਸਾਈਟ ਦਾ ਇਸਤੇਮਾਲ ਕਰਨ ਦੇ ਰੋਗ ਨਾਲ ਗ੍ਰਸਤ ਪਾਇਆ। ਵੈਬਸਾਈਟ ਟਾਈਮਸਯੂਨੀਅਨ ਡਾਟ ਕਾਮ 'ਤੇ ਪ੍ਰਸਾਰਿਤ ਖੋਜ 'ਚ ਖੋਜੀਆਂ ਨੇ ਕਿਹਾ ਕਿ ਇਸ ਖੋਜ 'ਚ ਹਿੱਸਾ ਲੈਣ ਵਾਲੇ ਸੋਸ਼ਲ ਸਾਈਟ ਦੇ ਨਸ਼ੇ ਦੀ ਲਤ ਵਾਲੇ ਵਿਦਿਆਰਥੀ ਨੂੰ ਜਦੋਂ ਕੁਝ ਸਮੇਂ ਲਈ ਫੇਸਬੁੱਕ ਤੋਂ ਦੂਰ ਰੱਖਿਆ ਗਿਆ ਤਾਂ ਉਹ ਚਿੜਚਿੜੇਪਣ ਦਾ ਸ਼ਿਕਾਰ ਹੋ ਗਏ। ਇਸ ਤੋਂ ਇਲਾਵਾ ਖੋਜ 'ਚ ਹਿੱਸਾ ਲੈਣ ਵਾਲੇ ਲੋਕ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਪਾਉਣ ਦੀ ਸਮੱਸਿਆ ਨਾਲ ਵੀ ਗ੍ਰਸਤ ਪਾਏ ਗਏ, ਜੋ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਵਧਾ ਸਕਦੇ ਹਨ।
ਲੰਚ ਬ੍ਰੇਕ 'ਚ ਦਿਖਾਇਆ ਕਮਾਲ, ਕਮਾਏ 450 ਕਰੋੜ (ਦੇਖੋ ਤਸਵੀਰਾਂ)
NEXT STORY