ਨਵੀਂ ਦਿੱਲੀ- ਲਾਵਾ ਨੇ ਆਪਣਾ ਲੇਟੇਸਟ ਫੋਨ ਆਈਰਿਸ ਫਿਊਲ 60 ਲਾਂਚ ਕੀਤਾ ਹੈ। ਇਸ ਦਾ ਸਭ ਤੋਂ ਖਾਸ ਫੀਚਰ ਹੈ ਇਸ ਦੀ ਲੰਬੀ ਬੈਟਰੀ ਲਾਈਫ। ਲਾਵਾ ਨੇ ਇਸ ਫੋਨ 'ਚ 4000 ਐਮ.ਏ.ਐਚ. ਦੀ ਬੈਟਰੀ ਦਿੱਤੀ ਹੈ। ਕੰਪਨੀ ਨੇ ਆਈਰਿਸ ਫਿਊਲ 60 ਦੀ ਕੀਮਤ 8888 ਰੁਪਏ ਤੈਅ ਕੀਤੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 3ਜੀ ਅਤੇ ਵਾਈ-ਫਾਈ ਦੇ ਲਗਾਤਾਰ ਵਰਤੋਂ ਦੇ ਬਾਅਦ ਵੀ ਇਸ ਫੋਨ ਦੀ ਬੈਟਰੀ 1 ਦਿਨ ਤਕ ਚੱਲੇਗੀ।
ਇਹ ਫੋਨ 25 ਦਸੰਬਰ 2014 ਤੋਂ ਖਰੀਦਿਆ ਜਾ ਸਕੇਗਾ। ਇਸ ਫੋਨ 'ਚ 5 ਐਚ.ਡੀ.ਆਰ. ਸਕਰੀਨ, ਐਲ.ਈ.ਡੀ. ਫਲੈਸ਼ ਦੇ ਨਾਲ 10 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ, 1.3 ਗੀਗਾਹਾਰਟਜ਼ ਕਵਾਡ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ ਵਰਗੇ ਫੀਚਰਸ ਹਨ। ਇਸ 'ਚ 8 ਜੀ.ਬੀ. ਇੰਟਰਨਲ ਮੈਮੋਰੀ ਹੈ। ਇਹ ਫੋਨ ਐਂਡਰਾਇਡ 4.4 ਕਿਟਕੈਟ 'ਤੇ ਆਪਰੇਟ ਕਰੇਗਾ। ਇਸ ਨੂੰ ਐਂਡਰਾਇਡ 5.0 ਲਾਲੀਪਾਪ ਤਕ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਬਾਜ਼ਾਰ ਤੇਜ਼ ਗਿਰਾਵਟ ਦੇ ਨਾਲ ਬੰਦ, ਸੈਂਸੈਕਸ 538 ਅੰਕ ਟੁੱਟਿਆ
NEXT STORY