ਮੁੰਬਈ- ਸਾਰੇ ਦਿਨ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੋਇਆ ਅਤੇ ਕਾਰੋਬਾਰ ਦਾ ਅੰਤ ਵੀ ਤੇਜ਼ ਗਿਰਾਵਟ ਦੇ ਨਾਲ ਹੋਇਆ। ਮਿਡਕੈਪ ਸ਼ੇਅਰ 3 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ ਅਤੇ ਸਮਾਲਕੈਪ ਸ਼ੇਅਰ 3.43 ਫੀਸਦੀ ਦੀ ਕਮਜ਼ੋਰੀ ਦੇ ਨਾਲ ਬੰਦ ਹੋਏ।
ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 538.12 ਅੰਕ ਯਾਨੀ ਕਿ 1.97 ਫੀਸਦੀ ਦੀ ਗਿਰਾਵਟ ਦੇ ਨਾਲ 26781 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 152 ਅੰਕ ਯਾਨੀ ਕਿ 1.85 ਫੀਸਦੀ ਫਿਸਲ ਕੇ 8067 ਦੇ ਪੱਧਰ 'ਤੇ ਬੰਦ ਹੋਇਆ।
ਬਾਜ਼ਾਰ ਦੇ ਸੈਕਟਰ 'ਤੇ ਨਜ਼ਰ ਮਾਰੀਏ ਤਾਂ ਮੈਟਲ ਸ਼ੇਅਰ ਸਭ ਤੋਂ ਜ਼ਿਆਦਾ 4.17 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ। ਜਦੋਂਕਿ ਰੀਅਲਟੀ ਸ਼ੇਅਰ 3.80 ਫੀਸਦੀ ਟੁੱਟ ਕੇ ਬੰਦ ਹੋਏ। ਐੱਫ.ਐੱਮ.ਸੀ.ਜੀ. 'ਚ 3.08 ਫੀਸਦੀ ਦੀ ਕਮਜ਼ੋਰੀ ਦਰਜ ਕੀਤੀ ਗਈ ਅਤੇ ਬੈਂਕ ਸ਼ੇਅਰ 23 ਫੀਸਦੀ ਹੇਠਾਂ ਬੰਦ ਹੋਏ।
ਪਾਵਰ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰ 2.42 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਏ। ਹਾਲਾਂਕਿ ਆਈ.ਟੀ. ਸ਼ੇਅਰ 1.66 ਫੀਸਦੀ ਅਤੇ ਟੈਕਨਾਲੋਜੀ ਸ਼ੇਅਰ 1.12 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਣ 'ਚ ਕਾਮਯਾਬ ਰਹੇ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY